ਅੱਜ ਤੋਂ ਸ਼ੁਰੂ ਨਰਾਤੇ : 500 ਰੁਪਏ ''ਚ ਹੋਣਗੇ ਮਾਤਾ ਚਿੰਤਪੂਰਨੀ ਦੇ VIP ਦਰਸ਼ਨ, ਜਵਾਲਾ ਜੀ ''ਚ ਨਾਰੀਅਲ ਲਿਜਾਉਣ ''ਤੇ ਪਾਬੰਦੀ

Monday, Sep 22, 2025 - 04:18 PM (IST)

ਅੱਜ ਤੋਂ ਸ਼ੁਰੂ ਨਰਾਤੇ : 500 ਰੁਪਏ ''ਚ ਹੋਣਗੇ ਮਾਤਾ ਚਿੰਤਪੂਰਨੀ ਦੇ VIP ਦਰਸ਼ਨ, ਜਵਾਲਾ ਜੀ ''ਚ ਨਾਰੀਅਲ ਲਿਜਾਉਣ ''ਤੇ ਪਾਬੰਦੀ

ਨੈਸ਼ਨਲ ਡੈਸਕ- ਸ਼੍ਰੀ ਜਵਾਲਾਮੁਖੀ ਸ਼ਕਤੀਪੀਠ 'ਚ ਸੋਮਵਾਰ ਤੋਂ ਆਸ਼ਵਿਨ ਨਰਾਤੇ ਸ਼ੁਰੂ ਹੋ ਗਏ ਹਨ। ਮੰਦਰ ਨੂੰ 500 ਕਿਲੋ ਫੁੱਲਾਂ ਅਤੇ ਰੌਸ਼ਨੀ ਨਾਲ ਸਜਾਇਆ ਗਿਆ ਹੈ। ਪਹਿਲੇ ਦਿਨ ਸਵੇਰੇ 5 ਵਜੇ ਮੰਦਰ ਦਰਸ਼ਨਾਂ ਲਈ ਖੁੱਲ੍ਹੇਗਾ ਅਤੇ ਰਾਤ 10 ਵਜੇ ਬੰਦ ਹੋਵੇਗਾ। ਪੁਲਸ, ਹੋਮਗਾਰਡ, ਡਰੋਨ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਸੁਰੱਖਿਆ ਲਈ ਜਵਾਲਾ ਜੀ ਸ਼ਹਿਰ ਦੇ 7 ਸੈਕਟਰਾਂ 'ਚ ਵੰਡਿਆ ਗਿਆ ਹੈ। ਐਡੀਸ਼ਨਲ ਪੁਲਸ ਫ਼ੋਰਸ, 70 ਹੋਮਗਾਰਡ ਅਤੇ 30 ਪੁਲਸ ਕਰਮੀ ਤਾਇਨਾਤ ਰਹਿਣਗੇ। ਨਾਰੀਅਲ ਮੰਦਰ 'ਚ ਲਿਜਾਉਣ 'ਤੇ ਪਾਬੰਦੀ ਰਹੇਗੀ, ਹਵਨ ਅਤੇ ਮੁੰਡਨ ਦੀ ਵਿਸ਼ੇਸ਼ ਵਿਵਸਥਾ ਹੋਵੇਗੀ। 

ਮਾਤਾ ਚਿੰਤਪੂਰਨੀ ਮੰਦਰ 'ਚ ਹਥਿਆਰ ਲਿਜਾਉਣ, ਲਾਊਡਸਪੀਕਰ ਦੇ ਇਸਤੇਮਾਲ, ਪਾਲੀਥੀਨ ਦੇ ਉਪਯੋਗ ਅਤੇ ਖੁੱਲ੍ਹੇ 'ਚ ਲੰਗਰ ਲਗਾਉਣ 'ਤੇ ਪਾਬੰਦੀ ਹੈ। ਕਿਵਾੜ ਸਵੇਰੇ 4 ਵਜੇ ਖੁੱਲ੍ਹਣਗੇ, ਦਰਸ਼ਨ 24 ਘੰਟੇ ਜਾਰੀ ਰਹਿਣਗੇ। ਸ਼ਰਧਾਲੂ ਬਿਨਾਂ ਪਰਚੀ ਦੇ ਦਰਜਨ ਕਰ ਸਕਣਗੇ, ਸੁਗਮ ਦਰਸ਼ਨ ਲਈ 500 ਰੁਪਏ ਅਤੇ ਦਿਵਿਆਂਗ ਅਤੇ ਬਜ਼ੁਰਗਾਂ ਲਈ ਅਟੇਂਡੇਂਟ ਨਾਲ 100 ਪਾਸ ਮੁਫ਼ਤ ਲੱਗੇਗਾ। ਪਲਾਸਟਿਕ, ਹਥਿਆਰ ਅਤੇ ਲਾਊਡਸਪੀਕਰ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਲੰਗਰ ਲਗਾਉਣ ਲਈ 20 ਹਜ਼ਾਰ ਜਮ੍ਹਾ ਕਰਨਾ ਜ਼ਰੂਰੀ ਹੋਵੇਗਾ। ਮੇਲੇ 'ਚ 1,00,000 ਤੋਂ ਵੱਧ ਸ਼ਰਧਾਲੂਆਂ ਦੀ ਉਮੀਦ ਹੈ। 

ਬਿਲਾਸਪੁਰ ਸਥਿਤ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਨਾ ਦੇਵੀ ਜੀ ਮੰਦਰ 'ਚ ਅਸ਼ਵਿਨ ਨਰਾਤੇ ਮੇਲੇ 22 ਸਤੰਬਰ ਤੋਂ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲਣਗੇ। ਨਰਾਤਿਆਂ ਦੌਰਾਨ ਮੰਦਰ ਦੇ ਕਿਵਾੜ ਦਿਨ 'ਚ ਸਿਰਫ਼ ਢਾਈ ਘੰਟੇ ਲਈ ਬੰਦ ਰਹਿਣਗੇ, ਰਾਤ 12 ਤੋਂ 2 ਵਜੇ ਅਤੇ ਦੁਪਹਿਰ 12 ਤੋਂ 12.30 ਵਜੇ ਤੱਕ। ਬਾਕੀ ਸਮੇਂ ਮੰਦਰ ਖੁੱਲ੍ਹਾ ਰਹੇਗਾ। ਰਾਹਤ ਦੀ ਗੱਲ ਇਹ ਹੈ ਕਿ ਸਾਰੇ ਸ਼ਕਤੀਪੀਠਾਂ ਲਈ ਦਿੱਲੀ-ਪੰਜਾਬ ਅਤੇ ਚੰਡੀਗੜ੍ਹ ਵਲੋਂ ਆਉਣ ਵਾਲੇ ਸਾਰੇ ਰਸਤੇ ਠੀਕ ਹਨ। ਪਠਾਨਕੋਟ ਵਲੋਂ ਅਤੇ ਸ਼ਿਮਲਾ-ਮੰਡੀ-ਹਮੀਰਪੁਰ ਵਲੋਂ ਆਉਣ ਵਾਲੇ ਸਾਰੇ ਰੋਡ ਵੀ ਸਹੀ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News