ਵਾਸਤੂ ਦੇ ਇਹ ਨਿਯਮ ਬਦਲਗੇ ਤੁਹਾਡੀ ਤਕਦੀਰ : ਘਰ 'ਚ ਹੋਵੇਗੀ ਪੈਸੇ ਦੀ ਬਰਕਤ ਤੇ ਸੁੱਖਾਂ ਦੀ ਆਮਦ

2/27/2026 10:35:33 AM

ਵੈੱਬ ਡੈਸਕ-  ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਘਰ ਸੁਖ, ਸ਼ਾਂਤੀ ਅਤੇ ਖੁਸ਼ਹਾਲੀ ਨਾਲ ਭਰਿਆ ਹੋਵੇ, ਪਰ ਕਈ ਵਾਰ ਵਾਸਤੂ ਦੋਸ਼ ਕਾਰਨ ਜੀਵਨ 'ਚ ਮਾਨਸਿਕ ਤਣਾਅ, ਪਰਿਵਾਰਕ ਕਲੇਸ਼ ਜਾਂ ਕੰਮ 'ਚ ਰੁਕਾਵਟਾਂ ਆਉਣ ਲੱਗਦੀਆਂ ਹਨ। ਵਾਸਤੂ ਮਾਹਿਰਾਂ ਅਨੁਸਾਰ, ਕੁਝ ਸਰਲ ਉਪਾਅ ਅਪਣਾ ਕੇ ਅਸੀਂ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰ ਸਕਦੇ ਹਾਂ ਅਤੇ ਜੀਵਨ 'ਚ ਸੰਤੁਲਨ ਲਿਆ ਸਕਦੇ ਹਾਂ।

ਸਰੋਤਾਂ ਅਨੁਸਾਰ, ਇੱਥੇ 5 ਅਹਿਮ ਵਾਸਤੂ ਨਿਯਮ ਦਿੱਤੇ ਗਏ ਹਨ :-

ਮੁੱਖ ਦਰਵਾਜ਼ੇ 'ਤੇ ਤੁਲਸੀ ਦਾ ਪੌਦਾ
- ਘਰ ਦੇ ਮੁੱਖ ਦਰਵਾਜ਼ੇ 'ਤੇ ਤੁਲਸੀ ਦਾ ਪੌਦਾ ਲਗਾਉਣਾ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਸਕਾਰਾਤਮਕ ਊਰਜਾ ਵਧਾਉਂਦਾ ਹੈ, ਸਗੋਂ ਨਕਾਰਾਤਮਕ ਸ਼ਕਤੀਆਂ ਨੂੰ ਵੀ ਦੂਰ ਰੱਖਦਾ ਹੈ। ਤੁਲਸੀ ਨੂੰ ਹਮੇਸ਼ਾ ਪੂਰਬ ਦਿਸ਼ਾ 'ਚ ਰੱਖਣਾ ਚਾਹੀਦਾ ਹੈ।

ਸੌਣ ਦੀ ਸਹੀ ਦਿਸ਼ਾ
- ਵਾਸਤੂ ਅਨੁਸਾਰ, ਕਦੇ ਵੀ ਉੱਤਰ ਦਿਸ਼ਾ ਵੱਲ ਸਿਰ ਕਰਕੇ ਨਹੀਂ ਸੌਣਾ ਚਾਹੀਦਾ। ਇਸ ਨਾਲ ਮਾਨਸਿਕ ਤਣਾਅ ਅਤੇ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਸੌਣ ਲਈ ਸਿਰ ਨੂੰ ਦੱਖਣ ਜਾਂ ਪੂਰਬ ਦਿਸ਼ਾ ਵੱਲ ਰੱਖਣਾ ਸਭ ਤੋਂ ਫਾਇਦੇਮੰਦ ਹੁੰਦਾ ਹੈ।

ਖਿੜਕੀਆਂ ਦੀ ਦਿਸ਼ਾ
- ਘਰ ਦੀਆਂ ਖਿੜਕੀਆਂ ਜੇਕਰ ਦੱਖਣ ਅਤੇ ਪੱਛਮ ਦਿਸ਼ਾ 'ਚ ਹੋਣ ਤਾਂ ਇਹ ਸ਼ੁਭ ਮੰਨਿਆ ਜਾਂਦਾ ਹੈ। ਦੱਖਣ ਦੀਆਂ ਖਿੜਕੀਆਂ ਖੁਸ਼ਹਾਲੀ ਲਿਆਉਂਦੀਆਂ ਹਨ, ਜਦਕਿ ਪੱਛਮ ਦਿਸ਼ਾ ਦੀਆਂ ਖਿੜਕੀਆਂ ਸਥਾਈ ਧਨ ਅਤੇ ਸਫਲਤਾ ਲਈ ਚੰਗੀਆਂ ਮੰਨੀਆਂ ਜਾਂਦੀਆਂ ਹਨ।

ਘੜੀ ਲਗਾਉਣ ਦਾ ਸਥਾਨ
- ਘਰ 'ਚ ਘੜੀ ਨੂੰ ਉੱਤਰ ਜਾਂ ਪੱਛਮ ਦਿਸ਼ਾ 'ਚ ਲਗਾਉਣਾ ਬਹੁਤ ਲਾਭਕਾਰੀ ਹੈ। ਉੱਤਰ ਦਿਸ਼ਾ ਵਿੱਚ ਘੜੀ ਲਗਾਉਣ ਨਾਲ ਵਿੱਤੀ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਪੱਛਮ ਦਿਸ਼ਾ 'ਚ ਲਗਾਉਣ ਨਾਲ ਘਰ ਵਿੱਚ ਸ਼ਾਂਤੀ ਅਤੇ ਅਨੁਸ਼ਾਸਨ ਬਣਿਆ ਰਹਿੰਦਾ ਹੈ।

ਫਰਨੀਚਰ ਦੀ ਸਹੀ ਜਗ੍ਹਾ
- ਭਾਰੀ ਫਰਨੀਚਰ ਜਿਵੇਂ ਅਲਮਾਰੀ, ਸੋਫਾ ਜਾਂ ਬੈੱਡ ਹਮੇਸ਼ਾ ਦੱਖਣ-ਪੱਛਮ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਇਹ ਦਿਸ਼ਾ ਸਥਿਰਤਾ ਦਾ ਪ੍ਰਤੀਕ ਹੈ ਅਤੇ ਇਸ ਨਾਲ ਘਰ ਦੇ ਮੈਂਬਰਾਂ ਦੇ ਜੀਵਨ 'ਚ ਮਾਨਸਿਕ ਅਤੇ ਵਿੱਤੀ ਸਥਿਰਤਾ ਆਉਂਦੀ ਹੈ।

ਇਹਨਾਂ ਛੋਟੇ-ਛੋਟੇ ਬਦਲਾਵਾਂ ਨੂੰ ਅਪਣਾ ਕੇ ਤੁਸੀਂ ਆਪਣੇ ਘਰ ਦੇ ਵਾਸਤੂ ਦੋਸ਼ਾਂ ਨੂੰ ਦੂਰ ਕਰ ਸਕਦੇ ਹੋ ਅਤੇ ਜੀਵਨ ਨੂੰ ਸੁਖਾਲਾ ਬਣਾ ਸਕਦੇ ਹੋ।


Sunaina

Content Editor Sunaina