ਮਾਰਚ 'ਚ ਇਨ੍ਹਾਂ 5 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ,  ਨੋਟਾਂ ਦਾ ਵਰ੍ਹੇਗਾ ਮੀਂਹ

Friday, Feb 20, 2026 - 08:54 AM (IST)

ਮਾਰਚ 'ਚ ਇਨ੍ਹਾਂ 5 ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ,  ਨੋਟਾਂ ਦਾ ਵਰ੍ਹੇਗਾ ਮੀਂਹ

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਦੇ ਅਨੁਸਾਰ, ਸਾਲ 2026 'ਚ ਗ੍ਰਹਿਆਂ ਦੀ ਸਥਿਤੀ 'ਚ ਇਕ ਵੱਡੀ ਤਬਦੀਲੀ ਹੋਣ ਜਾ ਰਹੀ ਹੈ। 11 ਮਾਰਚ 2026 ਨੂੰ ਦੇਵਗੁਰੂ ਬ੍ਰਹਿਸਪਤੀ (ਗੁਰੂ) ਆਪਣੀ ਚਾਲ ਬਦਲ ਕੇ 'ਮਾਰਗੀ' ਹੋ ਜਾਣਗੇ, ਯਾਨੀ ਕਿ ਉਹ ਸਿੱਧੀ ਚਾਲ ਚੱਲਣਾ ਸ਼ੁਰੂ ਕਰ ਦੇਣਗੇ। ਜੋਤਿਸ਼ਵਿਦਾਂ ਦਾ ਮੰਨਣਾ ਹੈ ਕਿ ਗੁਰੂ ਦੀ ਇਸ ਬਦਲਦੀ ਚਾਲ ਦਾ ਸ਼ੁਭ ਪ੍ਰਭਾਵ ਕਈ ਰਾਸ਼ੀਆਂ ਦੇ ਭਾਗ ਅਤੇ ਧਨ 'ਚ ਵਾਧਾ ਕਰੇਗਾ। ਸਰੋਤਾਂ ਅਨੁਸਾਰ, ਇਸ ਤਬਦੀਲੀ ਨਾਲ ਲੋਕਾਂ ਦੇ ਰੁਕੇ ਹੋਏ ਕੰਮ ਪੂਰੇ ਹੋਣਗੇ, ਕਿਸਮਤ ਦਾ ਸਾਥ ਮਿਲੇਗਾ ਅਤੇ ਪਰਿਵਾਰ 'ਚ ਸੁਖ-ਸਮ੍ਰਿਧੀ ਆਵੇਗੀ। ਖਾਸ ਕਰਕੇ ਹੇਠ ਲਿਖੀਆਂ 5 ਰਾਸ਼ੀਆਂ ਲਈ ਇਹ ਸਮਾਂ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ :-

ਮੇਖ ਰਾਸ਼ੀ 
- ਇਸ ਰਾਸ਼ੀ ਦੇ ਜਾਤਕਾਂ ਲਈ ਕਰੀਅਰ 'ਚ ਤਰੱਕੀ ਅਤੇ ਨੌਕਰੀ 'ਚ ਪਦਉੱਨਤੀ ਦੇ ਯੋਗ ਹਨ। ਵਪਾਰ 'ਚ ਮੁਨਾਫਾ ਦੁੱਗਣਾ ਹੋ ਸਕਦਾ ਹੈ ਅਤੇ ਪੁਰਾਣੇ ਨਿਵੇਸ਼ਾਂ ਤੋਂ ਫਾਇਦਾ ਮਿਲਣ ਦੀ ਉਮੀਦ ਹੈ।

ਬ੍ਰਿਸ਼ਚਕ
- ਗੁਰੂ ਦੀ ਸਿੱਧੀ ਚਾਲ ਨਾਲ ਇਸ ਰਾਸ਼ੀ 'ਚ 'ਧਨ ਯੋਗ' ਬਣੇਗਾ। ਜਾਇਦਾਦ ਨਾਲ ਜੁੜੇ ਮਾਮਲੇ ਸੁਲਝਣਗੇ ਅਤੇ ਨਵੀਂ ਸਕਿੱਲ ਸਿੱਖਣ 'ਚ ਰੁਚੀ ਵਧੇਗੀ।

ਕੰਨਿਆ 
- ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਕਰੀਅਰ 'ਚ ਬਦਲਾਅ ਦੇ ਨਵੇਂ ਮੌਕੇ ਮਿਲਣਗੇ। ਵਿਦੇਸ਼ 'ਚ ਪੜ੍ਹਾਈ ਕਰਨ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਦਾ ਸੁਪਨਾ ਪੂਰਾ ਹੋ ਸਕਦਾ ਹੈ।

ਧਨੁ 
- ਮਿਹਨਤ ਦਾ ਮਿੱਠਾ ਫਲ ਮਿਲੇਗਾ ਅਤੇ ਸਮਾਜ 'ਚ ਮਾਣ-ਸਤਿਕਾਰ ਵਧੇਗਾ। ਇਸ ਰਾਸ਼ੀ ਦੇ ਲੋਕਾਂ ਨੂੰ ਆਪਣੀ 'ਡ੍ਰੀਮ ਜੌਬ' (ਮਨਪਸੰਦ ਨੌਕਰੀ) ਮਿਲਣ ਦਾ ਸੁਨਹਿਰੀ ਮੌਕਾ ਮਿਲ ਸਕਦਾ ਹੈ।

ਮੀਨ 
- ਨੌਕਰੀ ਅਤੇ ਵਪਾਰ ਵਿੱਚ ਉੱਨਤੀ ਦੇ ਨਾਲ-ਨਾਲ ਕਰਜ਼ੇ ਅਤੇ ਫਾਲਤੂ ਖਰਚਿਆਂ ਤੋਂ ਮੁਕਤੀ ਮਿਲੇਗੀ। ਰੁਕੇ ਹੋਏ ਕੰਮ ਸਿਰੇ ਚੜ੍ਹਨਗੇ ਅਤੇ ਜੀਵਨਸ਼ੈਲੀ ਵਿੱਚ ਸੁਧਾਰ ਆਵੇਗਾ।

ਜੋਤਿਸ਼ ਅਨੁਸਾਰ ਇਹ ਤਬਦੀਲੀ ਨਾ ਸਿਰਫ ਆਰਥਿਕ ਪੱਖੋਂ, ਬਲਕਿ ਰਿਸ਼ਤਿਆਂ ਅਤੇ ਸਿਹਤ ਦੇ ਪੱਖੋਂ ਵੀ ਸਕਾਰਾਤਮਕ ਬਦਲਾਅ ਲੈ ਕੇ ਆਵੇਗੀ।

ਨੋਟ :  ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ।


author

Sunaina

Content Editor

Related News