ਹੋਲੀ 'ਤੇ ਵਰਿੰਦਾਵਨ ਜਾਣ ਵਾਲਿਆਂ ਨੂੰ ਨਹੀਂ ਹੋਣਗੇ ਬਾਂਕੇ ਬਿਹਾਰੀ ਦੇ ਦਰਸ਼ਨ! ਬੰਦ ਰਹਿਣਗੇ ਕਿਵਾੜ, ਜਾਣੋ ਵਜ੍ਹਾ

Sunday, Feb 22, 2026 - 08:26 AM (IST)

ਹੋਲੀ 'ਤੇ ਵਰਿੰਦਾਵਨ ਜਾਣ ਵਾਲਿਆਂ ਨੂੰ ਨਹੀਂ ਹੋਣਗੇ ਬਾਂਕੇ ਬਿਹਾਰੀ ਦੇ ਦਰਸ਼ਨ! ਬੰਦ ਰਹਿਣਗੇ ਕਿਵਾੜ, ਜਾਣੋ ਵਜ੍ਹਾ

ਮਥੁਰਾ/ਵਰਿੰਦਾਵਨ : ਇਸ ਸਾਲ ਹੋਲੀ ਦੇ ਮੌਕੇ 'ਤੇ ਵਰਿੰਦਾਵਨ ਦੇ ਪ੍ਰਮੁੱਖ ਮੰਦਰਾਂ ਵਿੱਚ ਪੂਜਾ-ਅਰਚਨਾ ਦੀ ਵਿਵਸਥਾ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। 3 ਮਾਰਚ ਨੂੰ ਪੂਰਨਮਾਸ਼ੀ ਵਾਲੇ ਦਿਨ ਚੰਦਰ ਗ੍ਰਹਿਣ ਲੱਗਣ ਕਾਰਨ ਠਾਕੁਰ ਬਾਂਕੇ ਬਿਹਾਰੀ ਸਮੇਤ ਕਈ ਇਤਿਹਾਸਕ ਮੰਦਰਾਂ ਦੇ ਕਪਾਟ ਸੂਤਕ ਕਾਲ ਦੌਰਾਨ ਬੰਦ ਰਹਿਣਗੇ। ਇਸੇ ਕਾਰਨ ਬ੍ਰਜ ਵਿੱਚ ਹੋਲੀ ਦਾ ਉਤਸਵ ਅਤੇ ਹੋਲਿਕਾ ਦਹਿਨ ਨਿਰਧਾਰਿਤ ਮਿਤੀ ਤੋਂ ਪਹਿਲਾਂ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ : Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ ਵਾਲਾ ਖ਼ੁਲਾਸਾ

ਹੋਲਿਕਾ ਦਹਿਨ 2 ਮਾਰਚ ਨੂੰ 
ਮੰਦਰ ਦੇ ਸੇਵਾਦਾਰ ਪ੍ਰਹਿਲਾਦ ਵੱਲਭ ਗੋਸਵਾਮੀ ਅਨੁਸਾਰ, ਆਮ ਤੌਰ 'ਤੇ ਪੂਰਨਮਾਸ਼ੀ ਵਾਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪਰ ਇਸ ਵਾਰ 3 ਮਾਰਚ ਨੂੰ ਦੁਪਹਿਰ 3:20 ਵਜੇ ਤੋਂ ਸ਼ਾਮ 6:45 ਵਜੇ ਤੱਕ ਚੰਦਰ ਗ੍ਰਹਿਣ ਰਹੇਗਾ। ਇਸ ਦੇ ਮੱਦੇਨਜ਼ਰ ਹੋਲਿਕਾ ਦਹਿਨ 2 ਮਾਰਚ ਦੀ ਰਾਤ ਨੂੰ ਹੀ ਕੀਤਾ ਜਾਵੇਗਾ। ਸੂਤਕ ਕਾਲ ਦੇ ਪ੍ਰਭਾਵ ਕਾਰਨ 3 ਮਾਰਚ ਨੂੰ ਸਵੇਰ ਤੋਂ ਸ਼ਾਮ 7 ਵਜੇ ਤੱਕ ਮੰਦਰਾਂ ਦੇ ਕਪਾਟ ਬੰਦ ਰਹਿਣਗੇ।

ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ

ਸੂਤਕ ਕਾਲ ਦਾ ਪ੍ਰਭਾਵ
ਜਿਓਤਿਸ਼ਾਚਾਰੀਆ ਰਾਮਵਿਲਾਸ ਚਤੁਰਵੇਦੀ ਅਨੁਸਾਰ ਪੂਰਨਮਾਸ਼ੀ ਵਾਲੇ ਦਿਨ ਚੰਦਰ ਗ੍ਰਹਿਣ ਦਾ ਸੂਤਕ ਕਾਲ ਸਵੇਰੇ 6:20 ਵਜੇ ਤੋਂ ਹੀ ਸ਼ੁਰੂ ਹੋ ਜਾਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ ਸੂਤਕ ਕਾਲ ਵਿੱਚ ਪੂਜਾ-ਪਾਠ ਦੀ ਮਨਾਹੀ ਹੁੰਦੀ ਹੈ, ਜਿਸ ਕਾਰਨ ਬ੍ਰਜ ਦੇ ਜ਼ਿਆਦਾਤਰ ਮੰਦਰਾਂ ਵਿੱਚ ਸਫਾਈ ਅਤੇ ਸ਼ੁੱਧੀਕਰਨ ਤੋਂ ਬਾਅਦ ਹੀ ਸ਼ਾਮ ਨੂੰ ਨਿਯਮਿਤ ਪੂਜਾ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਇਹ ਹੁੰਦੀ ਐ ਦਲੇਰੀ! ਸੜਕ 'ਤੇ ਜਾਂਦਿਆਂ ਨੂੰ ਪੈ ਗਏ ਲੁਟੇਰੇ, ਅੱਗੋਂ NRI ਜਨਾਨੀ ਤਲਵਾਰ ਕੱਢ ਪਵਾ'ਤੀਆਂ ਭਾਜੜਾਂ

ਸ਼ਰਧਾਲੂਆਂ ਲਈ ਵਿਸ਼ੇਸ਼ ਸਲਾਹ
ਬ੍ਰਜ ਵਿੱਚ ਹੋਲੀ ਮਨਾਉਣ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੰਦਰ ਜਾਣ ਤੋਂ ਪਹਿਲਾਂ ਬਦਲੇ ਹੋਏ ਸਮੇਂ ਦੀ ਜਾਣਕਾਰੀ ਜ਼ਰੂਰ ਕਰ ਲੈਣ। 3 ਮਾਰਚ ਨੂੰ ਗ੍ਰਹਿਣ ਸਮਾਪਤ ਹੋਣ ਤੋਂ ਬਾਅਦ ਹੀ ਗੌਰ ਪੂਰਨਮਾਸ਼ੀ ਦੇ ਮੌਕੇ 'ਤੇ ਠਾਕੁਰ ਜੀ ਦਾ ਅਭਿਸ਼ੇਕ ਅਤੇ ਵਿਸ਼ੇਸ਼ ਆਰਤੀਆਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News