ਮਸੂਦ ਅਜ਼ਹਰ ਦੇ ਸਾਥੀ ਅੱਤਵਾਦੀ ਭਾਰਤ ''ਚ ਹਮਲੇ ਦੀ ਕਰ ਰਹੇ ਹਨ ਤਿਆਰੀ

Thursday, May 02, 2019 - 11:58 PM (IST)

ਨਵੀਂ ਦਿੱਲੀ, (ਇੰਟ.)— ਸੰਯੁਕਤ ਰਾਸ਼ਟਰ ਨੇ ਜੈਸ਼-ਏ-ਮੁਹੰਮਦ ਦੇ ਸਰਗਣਾ ਅਤੇ ਪੁਲਵਾਮਾ ਹਮਲੇ ਦੇ ਮੁਲਜ਼ਮ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਹੈ। ਯੂ. ਐੱਨ. ਦੇ ਇਸ ਫੈਸਲੇ ਪਿੱਛੋਂ ਪਾਕਿਸਤਾਨ ਵਿਚ ਮੌਜੂਦ ਅੱਤਵਾਦੀ ਗਰੁੱਪਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਹੁਣ ਮਸੂਦ ਦੇ ਸਹਿਯੋਗੀ ਅੱਤਵਾਦੀ ਭਾਰਤ ਵਿਚ ਇਕ ਵਾਰ ਮੁੜ ਘੁਸਪੈਠ ਕਰ ਕੇ ਇਥੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਸੂਤਰ ਦੱਸਦੇ ਹਨ ਕਿ ਮਸੂਦ ਅਜ਼ਹਰ ਦੇ ਰਿਸ਼ਤੇਦਾਰ ਪਾਕਿਸਤਾਨ ਤੋਂ ਹੀ ਵੱਡੇ ਅੱਤਵਾਦੀ ਸੰਗਠਨਾਂ ਨੂੰ ਸ਼ਹਿ ਦਿੰਦੇ ਹਨ। ਉਹੀ ਹੁਣ ਭਾਰਤ ਵਿਚ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ।


KamalJeet Singh

Content Editor

Related News