ਭਾਂਜੇ ਦੀ ਮੌਤ ਨਾਲ ਗੁੱਸੇ ''ਚ ਆਇਆ ਮਸੂਦ ਅਜਹਰ, BJP ਨੇਤਾਵਾਂ ''ਤੇ ਹਮਲੇ ਲਈ ਬਣਾਈ ਟੀਮ

11/22/2017 1:23:36 PM

ਨਵੀਂ ਦਿੱਲੀ— ਅੱਤਵਾਦੀ ਸੰਗਠਨ ਜੈਸ਼-ਏ-ਮੋਹਮੰਦ ਮੁਖੀ ਮੌਲਾਨਾ ਮਸੂਦ ਅਜਹਰ ਭਾਰਤ ਦੇ ਕੁਝ ਟਾਪ ਨੇਤਾਵਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ। ਅਜਹਰ ਦੀ ਇਸ ਲਿਸਟ 'ਚ ਸੀਨੀਅਰ ਮੰਤਰੀ ਵੀ ਹਨ। ਇਸ ਦੇ ਇਲਾਵਾ ਇਕ ਮੁੱਖਮੰਤਰੀ ਦਾ ਨਾਮ ਵੀ ਲਿਸਟ 'ਚ ਸ਼ਾਮਲ ਹੈ। ਖੁਫੀਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਮਿਸ਼ਨ ਨੂੰ ਅੰਜਾਮ ਦੇਣ ਲਈ ਅੱਤਵਾਦੀਆਂ ਦੇ ਇਕ ਵਿਸ਼ੇਸ਼ ਦਸਤੇ ਦਾ ਗਠਨ ਕੀਤਾ ਹੈ। ਖੁਫੀਆ ਏਜੰਸੀਆਂ ਨੇ ਉਨ੍ਹਾਂ ਸਾਰੇ ਨੇਤਾਵਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਦਾ ਨਾਮ ਅੱਤਵਾਦੀ ਸੰਗਠਨ ਦੀ ਲਿਸਟ 'ਚ ਹੈ।
ਜਾਣਕਾਰੀ ਮੁਤਾਬਕ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਜੈਸ਼-ਏ-ਮੋਹਮੰਦ ਅਤੇ ਲਸ਼ਕਰ-ਏ-ਤੈਯਬਾ ਨੇ ਇਕ-ਦੂਜੇ ਨਾਲ ਹੱਥ ਮਿਲਾਇਆ ਹੈ, ਇੰਨਾ ਹੀ ਨਹੀਂ ਹਥਿਆਰਾਂ ਦੇ ਲਈ ਦੋਹੇਂ ਸੰਗਠਨ ਬੰਗਲਾਦੇਸ਼ ਸਥਿਤ ਇਕ ਕੈਡਰ ਦੀ ਵਰਤੋਂ ਕਰ ਰਹੇ ਹਨ। ਜਿਨ੍ਹਾਂ ਅੱਤਵਾਦੀਆਂ ਨੂੰ ਇਸ ਮਿਸ਼ਨ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਹੈ, ਉਨ੍ਹਾਂ 'ਚ ਕੁਝ ਦੇਸ਼ ਦੀ ਸੀਮਾ ਦੇ ਅੰਦਰ ਦਾਖ਼ਲ ਹੋ ਚੁੱਕੇ ਹਨ। 
ਅੱਤਵਾਦੀਆਂ ਵਿਚਕਾਰ ਹੋਈ ਗੱਲਬਾਤ ਤੋਂ ਪਤਾ ਚੱਲਿਆ ਕਿ ਉਹ ਅਜਿਹੇ ਮੁੱਖਮੰਤਰੀ ਨੂੰ ਆਪਣਾ ਪ੍ਰਾਇਮ ਟਾਰਗੇਟ ਬਣਾਉਣ ਦੀ ਤਿਆਰੀ 'ਤੇ ਹਨ, ਜਿਨ੍ਹਾਂ ਦੀ ਸੁਰੱਖਿਆ ਦੇ ਬਹੁਤ ਇੰਤਜ਼ਾਮ ਨਹੀਂ ਹਨ। ਇਸ ਇਨਪੁਟ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ। ਇਸੀ ਤਹਿਤ ਵਿਦੇਸ਼ੀ ਖੁਫੀਆ ਏਜੰਸੀ ਦੀਆਂ ਟੀਮਾਂ ਬੰਗਲਾਦੇਸ਼ 'ਚ ਉਨ੍ਹਾਂ ਗੁਪਤ ਸਥਾਨਾਂ ਦੀ ਖੋਜ ਲਈ ਗਈ ਪਰ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਾ।
ਜੰਮੂ-ਕਸ਼ਮੀਰ 'ਚ ਸੈਨਾ ਦੇ ਆਪਰੇਸਨ ਆਲ ਆਉਟ ਤਹਿਤ ਅੱਤਵਾਦੀ ਅਜਹਰ ਦਾ ਭਾਂਜਾ ਤਲਹਾ ਰਸ਼ੀਦ ਸੁਰੱਖਿਆ ਫੌਜਾਂ ਦੇ ਹੱਥੋਂ ਮਾਰਿਆ ਗਿਆ ਸੀ, ਜਿਸ ਦੇ ਬਾਅਦ ਅਜਹਰ ਬਹੁਤ ਗੁੱਸੇ 'ਚ ਆ ਗਿਆ। ਲਸ਼ਕਰ ਨੇ ਉਦੋਂ ਧਮਕੀ ਵੀ ਦਿੱਤੀ ਸੀ ਕਿ ਭਾਰਤ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਤਲਹਾ ਦੀ ਮੌਤ ਨਾਲ ਲਸ਼ਕਰ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਹ ਪੁਲਵਾਮਾ ਪੁਲਸ ਲਾਇੰਸ ਅਤੇ ਸ਼੍ਰੀਨਗਰ ਏਅਰਪੋਰਟ ਸਮੇਤ ਕਈ ਸਥਾਨਾਂ 'ਤੇ ਹਮਲੇ 'ਚ ਸ਼ਾਮਲ ਰਿਹਾ ਸੀ।


Related News