ਸ਼ਹੀਦ ਮੇਜਰ ਨੂੰ ਪਤਨੀ ਨੇ ਸੈਲਿਊਟ ਕਰ ਕੇ ਦਿੱਤੀ ਸ਼ਰਧਾਂਜਲੀ

Tuesday, Feb 19, 2019 - 10:55 AM (IST)

ਦੇਹਰਾਦੂਨ— ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਬੰਬ ਨੂੰ ਨਕਾਰਾ ਕਰਦੇ ਸਮੇਂ ਸ਼ਹੀਦ ਹੋਏ ਚਿਤਰੇਸ਼ ਬਿਸ਼ਟ ਨੂੰ ਸੋਮਵਾਰ ਦੀ ਸਵੇਰ ਨਹਿਰੂ ਕਾਲੋਨੀ 'ਚ ਅੰਤਿਮ ਵਿਦਾਈ ਦੇਣ ਲੋਕ ਜੁਟ ਹੀ ਰਹੇ ਸਨ ਕਿ ਦੂਨ ਦੇ ਇਕ ਹੋਰ ਲਾਲ ਦੇ ਸ਼ਹੀਦ ਹੋਣ ਦੀ ਖਬਰ ਨਾਲ ਪੂਰਾ ਸ਼ਹਿਰ ਸਦਮੇ 'ਚ ਆ ਗਿਆ। ਡੰਗਵਾਲ ਰੋਡ ਦੇ ਰਹਿਣ ਵਾਲੇ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਪੁਲਵਾਮਾ 'ਚ ਐਤਵਾਰ ਦੀ ਰਾਤ ਹੋਏ ਮੁਕਾਬਲੇ 'ਚ ਸ਼ਹੀਦ ਹੋ ਗਏ। ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ ਨੂੰ ਮੰਗਲਵਾਰ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਵਿਆਹ 10 ਮਹੀਨੇ ਪਹਿਲਾਂ ਹੀ ਹੋਇਆ ਸੀ। ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਰਾਸ਼ਿਦ ਗਾਜ਼ੀ ਨੂੰ ਘੇਰਨ ਦੇ ਆਪਰੇਸ਼ਨ ਦੌਰਾਨ ਸ਼ਹੀਦ ਹੋਏ ਮੇਜਰ ਵਿਭੂਤੀ ਦੀ ਅੰਤਿਮ ਵਿਦਾਈ 'ਚ ਫੌਜ ਦੇ ਆਲਾ ਅਧਿਕਾਰੀਆਂ ਅਤੇ ਹੋਰ ਲੋਕਾਂ ਨੇ ਇੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਜ਼ਿਕਰਯੋਗ ਹੈ ਕਿ ਮੇਜਰ ਵਿਭੂਤੀ ਦਾ ਮ੍ਰਿਤਕ ਦੇਹ ਸੋਮਵਾਰ ਦੇਰ ਸ਼ਾਮ ਦੇਹਰਾਦੂਨ ਸਥਿਤ ਉਨ੍ਹਾਂ ਦੇ ਘਰ ਪੁੱਜ ਗਿਆ ਸੀ। ਫੌਜ ਦੇ ਜਵਾਨਾਂ ਦੇ ਮੋਢੇ 'ਤੇ ਤਿਰੰਗੇ 'ਚ ਲਿਪਟੇ ਤਾਬੂਤ 'ਚ ਘਰ ਪੁੱਜੇ ਬੇਟੇ ਨੂੰ ਦੇਖ ਕੇ ਪਰਿਵਾਰ ਵਾਲੇ ਚੀਕ ਪਏ। ਸਵੇਰ ਤੋਂ ਜਿੱਥੇ ਸੰਨਾਟਾ ਪਸਰਿਆ ਸੀ, ਉੱਥੇ ਕੋਹਰਾਮ ਮਚ ਗਿਆ। ਉੱਥੇ ਮੌਜੂਦ ਲੋਕ ਵੀ ਆਪਣੇ ਹੰਝੂ ਨਹੀਂ ਰੋਕ ਸਕੇ। ਸ਼ਹੀਦ ਦੇ ਅੰਤਿਮ ਦਰਸ਼ਨਾਂ ਲਈ ਲੋਕਾਂ ਦੀ ਭਾਰੀ ਭੀੜ ਜੁਟ ਗਈ।
PunjabKesariਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਵਿਭੂਤੀ
ਤਿੰਨਾਂ ਭੈਣਾਂ 'ਚ ਸਭ ਤੋਂ ਛੋਟੇ 34 ਸਾਲਾ ਮੇਜਰ ਵਿਭੂਤੀ ਦਾ ਵਿਆਹ ਪਿਛਲੇ ਸਾਲ ਹੀ 19 ਅਪ੍ਰੈਲ ਨੂੰ ਹੋਇਆ ਸੀ। ਮੇਜਰ ਵਿਭੂਤੀ ਅਤੇ ਨਿਕਿਤਾ ਨੇ ਲਵ ਮੈਰਿਜ ਕੀਤੀ ਸੀ। ਨਿਕਿਤਾ ਡੂੰਘੇ ਸਦਮੇ 'ਚ ਹਨ ਅਤੇ ਉਸ ਦੀਆਂ ਅੱਖਾਂ ਦੇ ਹੰਝੂ ਸੁੱਕ ਚੁਕੇ ਹਨ। ਉਸ ਨੇ ਦੇਰ ਤੱਕ ਪਤੀ ਦੀ ਮ੍ਰਿਤਕ ਦੇਹ ਨੂੰ ਦੇਖਦੇ ਰਹਿਣ ਤੋਂ ਬਾਅਦ ਮੱਥਾ ਚੁੰਮਿਆ ਅਤੇ ਕਰੀਬ ਜਾ ਕੇ ਆਈ ਲਵ ਯੂ ਬੋਲ ਕੇ ਅੰਤਿਮ ਸਫ਼ਰ ਲਈ ਰਵਾਨਾ ਕਰ ਦਿੱਤਾ। ਪਤਨੀ ਨਿਕਿਤਾ ਕੌਲ ਢੌਂਡਿਆਲ ਦਿੱਲੀ 'ਚ ਬਹੁਰਾਸ਼ਟਰੀ ਕੰਪਨੀ 'ਚ ਨੌਕਰੀ ਕਰਦੀ ਹੈ। ਵਿਭੂਤੀ ਦੇ ਪਿਤਾ ਓ.ਪੀ. ਢੌਂਡਿਆਲ ਦਾ ਦਿਹਾਂਤ 2015 'ਚ ਹੋ ਚੁਕਿਆ ਹੈ। ਇਸ ਦੇ ਬਾਅਦ ਤੋਂ ਮਾਂ ਸਰੋਜ ਢੌਂਡਿਆਲ ਬੀਮਾਰ ਰਹਿਣ ਲੱਗੀ। 2 ਭੈਣਾਂ ਦਾ ਵਿਆਹ ਹੋ ਚੁਕਿਆ ਹੈ। ਤੀਜੀ ਭੈਣ ਦਾ ਵਿਆਹ ਨਹੀਂ ਹੋਇਆ ਹੈ। ਉਹ ਦੂਨ ਇੰਟਰਨੈਸ਼ਨਲ ਸਕੂਲ 'ਚ ਅਧਿਆਪਕਾ ਹੈ। ਵਿਭੂਤੀ ਦੇ ਪਿਤਾ ਅਤੇ ਦਾਦਾ ਦੋਵੇਂ ਹੀ ਰਾਜਪੁਰ ਰੋਡ ਸਥਿਤ ਏਅਰਫੋਰਸ ਦੇ ਸੀ.ਡੀ.ਏ. ਦਫ਼ਤਰ ਤੋਂ ਰਿਟਾਇਰਡ ਸਨ।

PunjabKesari


DIsha

Content Editor

Related News