ਉਤਰਾਖੰਡ: ਨਮ ਅੱਖਾਂ ਨਾਲ ਦਿੱਤੀ ਗਈ ਸ਼ਹੀਦ ਜਵਾਨ ਵਿਕਾਸ ਗੁਰੰਗ ਨੂੰ ਅੰਤਿਮ ਵਿਦਾਈ

06/18/2018 5:06:54 PM

ਰਿਸ਼ੀਕੇਸ਼— ਪਾਕਿਸਤਾਨ ਦੀ ਗੋਲੀਬਾਰੀ 'ਚ 16 ਜੂਨ ਨੂੰ ਜੰਮੂ ਕਸ਼ੀਮਰ ਦੇ ਨੌਸ਼ੇਰਾ ਸੈਕਟਰ 'ਚ ਸ਼ਹੀਦ ਹੋਏ ਗੋਰਖਾ ਰੈਜੀਮੈਂਟ ਦੇ ਰਾਇਫਲਮੈਨ ਵਿਕਾਸ ਗੁਰੰਗ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਰਿਸ਼ੀਕੇਸ਼ 'ਚ ਕਰ ਦਿੱਤਾ ਗਿਆ। ਸੋਮਵਾਰ ਨੂੰ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਵੱਡੀ ਸੰਖਿਆ 'ਚ ਲੋਕ ਇੱਕਠੇ ਹੋਏ। ਸੈਨਾ ਨੇ ਰਿਸ਼ੀਕੇਸ਼ ਦੇ ਪੂਰਨਾਨੰਦ ਘਾਟ 'ਤੇ ਗੁਰੰਗ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ। ਇਸ ਦੌਰਾਨ ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਰਹੇ। 


ਸ਼ਹੀਦ ਜਵਾਨ ਵਿਕਾਸ ਗੁਰੰਗ ਦੀ ਮ੍ਰਿਤ ਦੇਹ ਐਤਵਾਰ ਨੂੰ ਉਨ੍ਹਾਂ ਦੇ ਰਿਸ਼ੀਕੇਸ਼ ਸਥਿਤ ਘਰ ਪੁੱਜੀ ਸੀ। ਉਨ੍ਹਾਂ ਦੇ ਘਰ 'ਤੇ ਮ੍ਰਿਤ ਦੇਹ ਸਰੀਰ ਪੁੱਜਣ ਦੇ ਨਾਲ ਹੀ ਇਲਾਕੇ 'ਚ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ਸਨ। 16 ਜੂਨ ਨੂੰ ਜੰਮੂ ਕਸ਼ਮੀਰ 'ਚ ਕੰਟਰੋਲ ਰੇਖਾ ਨਾਲ ਲੱਗਦੇ ਰਾਜੌਰੀ ਜ਼ਿਲੇ 'ਚ ਸੈਨਾ ਦੇ ਇਕ ਗਸ਼ਤੀ ਦਲ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨੀ ਸੈਨਿਕਾਂ ਨੇ ਗੋਲੀਬਾਰੀ ਕੀਤੀ ਸੀ। ਇਸ ਗੋਲੀਬਾਰੀ 'ਚ ਰਾਇਫਲਮੈਨ ਵਿਕਾਸ ਗੁਰੰਗ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਸ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


Related News