ਦਲਾਈ ਲਾਮਾ ਨੂੰ ਮਿਲੇ ਮਾਰਟਿਨ ਲੂਥਰ ਕਿੰਗ-3, ਕਿਹਾ- ਧਾਰਮਿਕ ਨੇਤਾ ਨੂੰ ਮਿਲਣਾ ਸ਼ਾਨਦਾਰ ਸੀ

Tuesday, Mar 19, 2024 - 01:09 PM (IST)

ਦਲਾਈ ਲਾਮਾ ਨੂੰ ਮਿਲੇ ਮਾਰਟਿਨ ਲੂਥਰ ਕਿੰਗ-3, ਕਿਹਾ- ਧਾਰਮਿਕ ਨੇਤਾ ਨੂੰ ਮਿਲਣਾ ਸ਼ਾਨਦਾਰ ਸੀ

ਧਰਮਸ਼ਾਲਾ, (ਏ. ਐੱਨ. ਆਈ.)- ਅਮਰੀਕੀ ਮਨੁੱਖੀ ਅਧਿਕਾਰ ਕਾਰਕੁਨ ਤੇ ਪਰਉਪਕਾਰੀ ਅਤੇ ਨਾਗਰਿਕ ਅਧਿਕਾਰਾਂ ਦੇ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਪੁੱਤਰ ‘ਮਾਰਟਿਨ ਲੂਥਰ ਕਿੰਗ-3’ ਨੇ ਸੋਮਵਾਰ ਨੂੰ ਧਰਮਸ਼ਾਲਾ ’ਚ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਸਨ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਾਰਟਿਨ ਲੂਥਰ ਕਿੰਗ-3 ਨੇ ਕਿਹਾ ਕਿ ਦਲਾਈ ਲਾਮਾ ਦੀ ਮੌਜੂਦਗੀ ’ਚ ਰਹਿਣਾ, ਉਨ੍ਹਾਂ ਦੀ ਊਰਜਾ ਨੂੰ ਮਹਿਸੂਸ ਕਰਨਾ, ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨਾ ਸ਼ਾਨਦਾਰ ਸੀ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਨੇ ਸਮਝਾਇਆ ਕਿ ਕਿ ਅਸੀਂ ਪ੍ਰਮਾਤਮਾ ਦੇ ਸਾਰੇ ਬੱਚਿਆਂ ਲਈ ਇਕ ਬਿਹਤਰ ਦੁਨੀਆ ਕਿਵੇਂ ਬਣਾ ਸਕਦੇ ਹਾਂ। ਮਾਰਟਿਨ ਲੂਥਰ ਕਿੰਗ ਨੇ ਅਮਰੀਕਾ ਦੀ ਸਾਈਰਾਕਿਊਜ਼ ਯੂਨੀਵਰਸਿਟੀ ਦੇ ਨਾਲ-ਨਾਲ ਵਾਸ਼ਿੰਗਟਨ ’ਚ ਦਲਾਈ ਲਾਮਾ ਦੇ 75ਵੇਂ ਜਨਮ ਦਿਨ ਸਮਾਗਮ ਦੇ ਸਬੰਧ ਵਿਚ ਵੀ ਦੱਸਿਆ। ਉਨ੍ਹਾਂ ਨੇ ਦਲਾਈ ਲਾਮਾ ਦੇ ਪਿਆਰ, ਦਇਆ ਅਤੇ ਦਿਆਲਤਾ ਦੇ ਸੰਦੇਸ਼ ਦੀ ਗੂੰਜ ’ਤੇ ਜ਼ੋਰ ਦਿੰਦਿਆਂ ਨੂੰ ਦੁਬਾਰਾ ਮਿਲਣ ਦੇ ਮੌਕੇ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ।


author

Rakesh

Content Editor

Related News