ਦੂਜੀ ਜਗ੍ਹਾ ਵਿਆਹ ਤੈਅ ਹੋਇਆ ਤਾਂ ਪ੍ਰੇਮਿਕਾ ਨੇ ਪ੍ਰੇਮੀ ''ਤੇ ਸੁੱਟਿਆ ਤੇਜ਼ਾਬ, ਮੌਤ

Friday, Mar 26, 2021 - 02:22 PM (IST)

ਦੂਜੀ ਜਗ੍ਹਾ ਵਿਆਹ ਤੈਅ ਹੋਇਆ ਤਾਂ ਪ੍ਰੇਮਿਕਾ ਨੇ ਪ੍ਰੇਮੀ ''ਤੇ ਸੁੱਟਿਆ ਤੇਜ਼ਾਬ, ਮੌਤ

ਆਗਰਾ- ਉੱਤਰ ਪ੍ਰਦੇਸ਼ 'ਚ ਆਗਰਾ ਦੇ ਥਾਣਾ ਹਰੀਪਰਬਤ ਦੇ ਅਧੀਨ ਵੀਰਵਾਰ ਨੂੰ ਇਕ ਕੁੜੀ ਨੇ ਆਪਣੇ ਪ੍ਰੇਮੀ 'ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਅਨੁਸਾਰ ਹਮਲੇ 'ਚ ਗੰਭੀਰ ਰੂਪ ਨਾਲ ਜ਼ਖਮੀ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦੋਸ਼ੀ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇਵੇਂਦਰ ਅਤੇ ਦੋਸ਼ੀ ਸੋਨਮ ਲੰਬੇ ਸਮੇਂ ਤੋਂ ਇਕ-ਦੂਜੇ ਦੇ ਸੰਪਰਕ 'ਚ ਸਨ ਅਤੇ ਦੇਵੇਂਦਰ ਦਾ ਵਿਆਹ ਕਿਤੇ ਹੋਰ ਤੈਅ ਹੋਣ ਕਾਰਨ ਸੋਨਮ ਉਸ ਤੋਂ ਨਾਰਾਜ਼ ਸੀ। ਸੋਨਮ ਨੇ ਨੌਜਵਾਨ ਨੂੰ ਪੱਖਾ ਠੀਕ ਕਰਨ ਦੇ ਨਾਮ 'ਤੇ ਘਰ ਬੁਲਾਇਆ ਸੀ, ਜਿੱਥੇ ਉਸ 'ਤੇ ਤੇਜ਼ਾਬ ਸੁੱਟ ਦਿੱਤਾ।

ਇਹ ਵੀ ਪੜ੍ਹੋ : ਕਾਰੋਬਾਰੀ ਨੇ ਰਚੀ ਪਤਨੀ ਅਤੇ ਸਹੁਰੇ ਪਰਿਵਾਰ ਦੇ ਕਤਲ ਦੀ ਸਾਜਿਸ਼, ਇੰਟਰਨੈੱਟ ’ਤੇ ਸਰਚ ਕਰ ਖੁਆਇਆ ‘ਜ਼ਹਿਰ’

ਆਗਰਾ ਦੇ ਪੁਲਸ ਸੁਪਰਡੈਂਟ ਰੋਹਨ ਬੋਤਰੇ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲ ਸੀ ਕਿ ਆਗਰਾ ਦੀ ਇਕ ਪੈਥੋਲਾਜੀ ਲੈਬ 'ਚ ਸਹਾਇਕ ਦੇ ਤੌਰ 'ਤੇ ਕੰਮ ਕਰਨ ਵਾਲੇ ਦੇਵੇਂਦਰ ਨੂੰ ਸੜੀ ਹਾਲਤ 'ਚ ਸਿਕੰਦਰਾ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਰੂਪ ਨਾਲ ਕਾਸਗੰਜ ਦਾ ਰਹਿਣ  ਵਾਲਾ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਕੁੜੀ ਆਗਰਾ ਦੇ ਇਕ ਨਿੱਜੀ ਹਸਪਤਾਲ 'ਚ ਨਰਸ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਮੂਲ ਰੂਪ ਨਾਲ ਇਟਾਵਾ ਦੀ ਰਹਿਣ ਵਾਲੀ ਹੈ। ਅਧਿਕਾਰੀ ਨੇ ਦੱਸਿਆ ਕਿ ਕੁੜੀ ਨੂੰ ਵੀ ਸੜਨ ਨਾਲ ਸੱਟ ਲੱਗੀ ਹੈ ਅਤੇ ਉਸ ਨੂੰ ਵੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਜਿਪਸੀ ਪਲਟਣ ਨਾਲ ਲੱਗੀ ਅੱਗ, 3 ਫ਼ੌਜੀ ਜਿਊਂਦੇ ਸੜੇ, 5 ਜ਼ਖਮੀ


author

DIsha

Content Editor

Related News