ਵਿਆਹ ਦਾ ਖਾਣਾ ਬਣ ਗਿਆ ''ਜ਼ਹਿਰ'' ! ਮੱਛੀ-ਮੁਰਗਾ ਖਾਣ ਮਗਰੋਂ 30 ਤੋਂ ਵੱਧ ਬਰਾਤੀਆਂ ਦਾ ਹੋਇਆ ਬੁਰਾ ਹਾਲ

Sunday, Mar 29, 2026 - 12:41 PM (IST)

ਵਿਆਹ ਦਾ ਖਾਣਾ ਬਣ ਗਿਆ ''ਜ਼ਹਿਰ'' ! ਮੱਛੀ-ਮੁਰਗਾ ਖਾਣ ਮਗਰੋਂ 30 ਤੋਂ ਵੱਧ ਬਰਾਤੀਆਂ ਦਾ ਹੋਇਆ ਬੁਰਾ ਹਾਲ

ਨੈਸ਼ਨਲ ਡੈਸਕ- ਵਿਆਹ ਇਕ ਅਜਿਹਾ ਪ੍ਰੋਗਰਾਮ ਹੁੰਦਾ ਹੈ, ਜਿੱਥੇ ਜਾ ਕੇ ਹਰ ਕੋਈ ਸਜ-ਧਜ ਕੇ ਵਧੀਆ ਸਮਾਂ ਬਿਤਾਉਣ ਤੇ ਚੰਗਾ ਖਾਣ ਪੀਣ ਲਈ ਜਾਂਦਾ ਹੈ। ਪਰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਮਿਲੀ ਹੈ, ਜਿੱਥੇ ਵਿਆਹ ਦਾ ਖਾਣਾ ਬਰਾਤੀਆਂ ਲਈ ਜ਼ਹਿਰ ਬਣ ਗਿਆ ਹੈ। ਇੱਥੇ ਇਕ ਵਿਆਹ ਸਮਾਗਮ ਦੌਰਾਨ ਖਾਣਾ ਖਾਣ ਮਗਰੋਂ ਬੱਚਿਆਂ ਅਤੇ ਬਜ਼ੁਰਗਾਂ ਸਮੇਤ 30 ਤੋਂ ਵੱਧ ਲੋਕਾਂ ਦੀ ਹਾਲਤ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਦੇਵਾ ਇਲਾਕੇ ਦੇ ਲਾਲਾਪੁਰ ਮੁਹੱਲੇ ਵਿੱਚ ਵਾਪਰੀ। ਇੱਥੇ ਖਿਜਨਾ ਪਿੰਡ ਦੇ ਰਹਿਣ ਵਾਲੇ ਮੁਹੰਮਦ ਨਾਜ਼ਿਮ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਮਹਿਮਾਨਾਂ ਨੇ ਵਿਆਹ ਵਿੱਚ ਪਰੋਸੇ ਗਏ 'ਨਾਨ-ਵੈਜ' ਪਕਵਾਨ ਖਾਧੇ ਤੇ ਖਾਣਾ ਖਾਣ ਦੇ ਲਗਭਗ ਅੱਧੇ ਘੰਟੇ ਬਾਅਦ ਹੀ ਲੋਕਾਂ ਨੇ ਪੇਟ ਵਿੱਚ ਤੇਜ਼ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ

ਘਟਨਾ ਦੀ ਜਾਣਕਾਰੀ ਮਿਲਦੇ ਹੀ ਮੁੱਖ ਮੈਡੀਕਲ ਅਫ਼ਸਰ ਡਾ. ਅਵਧੇਸ਼ ਯਾਦਵ ਮੌਕੇ 'ਤੇ ਪਹੁੰਚੇ ਅਤੇ ਐਂਬੂਲੈਂਸਾਂ ਰਾਹੀਂ ਮਰੀਜ਼ਾਂ ਨੂੰ ਦੇਵਾ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ ਗਿਆ, ਜਿੱਥੇ ਜਿਆਦਾਤਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ 6 ਗੰਭੀਰ ਮਰੀਜ਼ਾਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਕੁਝ ਮਰੀਜ਼ਾਂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।

ਮਾਮਲਾ ਧਿਆਨ 'ਚ ਆਉਣ ਮਗਰੋਂ ਸਿਹਤ ਵਿਭਾਗ ਦੀ ਟੀਮ ਨੇ ਵਿਆਹ ਵਿੱਚ ਪਰੋਸੇ ਗਏ ਖਾਣੇ ਦੇ ਸੈਂਪਲ ਭਰ ਲਏ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਗਿਆ ਹੈ। CMO ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਫੂਡ ਪੁਆਇਜ਼ਨਿੰਗ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ- ਪਾਕਿਸਤਾਨ ਕਰਵਾਏਗਾ ਅਮਰੀਕਾ-ਇਰਾਨ ਵਿਚਾਲੇ ਸੀਜ਼ਫਾਇਰ ! ਸੱਦ ਲਈ 4 ਦੇਸ਼ਾਂ ਦੀ ਅਹਿਮ ਬੈਠਕ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News