ਸਕੂਲ ''ਚ ਬਣਿਆ ਭੋਜਨ ਖਾਣ ਨਾਲ 100 ਤੋਂ ਵੱਧ ਵਿਦਿਆਰਥੀ ਬੀਮਾਰ, ਇੰਦੌਰ ਪ੍ਰਸ਼ਾਸਨ ਵਲੋਂ ਰਸੋਈ ਸੀਲ
Tuesday, Jun 23, 2026 - 08:36 AM (IST)
ਨੈਸ਼ਨਲ ਡੈਸਕ : ਇੰਦੌਰ ਦੇ ਇੱਕ ਨਿੱਜੀ ਸਕੂਲ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਦੋ ਦਿਨ ਪਹਿਲਾਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਲਗਭਗ 110 ਬੱਚੇ ਬੀਮਾਰ ਹੋ ਗਏ। ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਸੋਮਵਾਰ ਨੂੰ ਸਕੂਲ ਦੀ ਰਸੋਈ ਨੂੰ ਸੀਲ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਕੁਝ ਬੇਨਿਯਮੀਆਂ ਪਾਈਆਂ ਗਈ ਹਨ, ਜਿਨ੍ਹਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਮਿਆਦ ਪੁੱਗਣ ਦੀ ਤਾਰੀਖ ਵੀ ਸ਼ਾਮਲ ਹੈ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਵਿਦਿਆਰਥੀਆਂ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਬਾਈਪਾਸ ਰੋਡ 'ਤੇ ਸਥਿਤ ਸ਼ਿਸ਼ੂਕੁੰਜ ਇੰਟਰਨੈਸ਼ਨਲ ਸਕੂਲ ਦੇ ਝਲਾਰੀਆ ਕੈਂਪਸ ਵਿੱਚ ਜਾਂਚ ਕੀਤੀ। ਅਧਿਕਾਰੀਆਂ ਦੇ ਅਨੁਸਾਰ, ਸਕੂਲ ਦੀ ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਖਾਣ-ਪੀਣ ਦੀਆਂ ਵਸਤਾਂ ਅਤੇ ਤਿਆਰ ਭੋਜਨ ਦੇ ਕੁੱਲ 23 ਨਮੂਨੇ ਇਕੱਠੇ ਕੀਤੇ ਗਏ ਅਤੇ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਰਸੋਈ ਵਿੱਚੋਂ 10 ਪੈਕੇਟ ਮਸਾਲਿਆਂ ਦੇ ਅਤੇ ਦੋ ਪੈਕੇਟ ਸਨੈਕਸ ਦੇ ਮਿਲੇ, ਜਿਨ੍ਹਾਂ ਦੇ ਮਿਆਦ ਪੁੱਗਣ ਦੀ ਤਾਰੀਖ ਲੰਘ ਗਈ ਸੀ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਬੇਨਿਯਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਦੀ ਰਸੋਈ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਗਿਆ ਹੈ। ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਦੀਪਕ ਚੌਹਾਨ ਨੇ ਦੱਸਿਆ ਕਿ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਸ਼ਨੀਵਾਰ (20 ਜੂਨ) ਨੂੰ ਆਪਣਾ ਨਿਯਮਤ ਦੁਪਹਿਰ ਦਾ ਖਾਣਾ ਖਾਧਾ ਸੀ। ਉਨ੍ਹਾਂ ਕਿਹਾ, "ਸਕੂਲ ਵਿੱਚ ਲਗਭਗ 110 ਬੱਚਿਆਂ ਨੇ ਸ਼ਨੀਵਾਰ ਸ਼ਾਮ ਨੂੰ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਇਹ ਲੱਛਣ ਅਗਲੇ ਦਿਨ ਵੀ ਕਈ ਬੱਚਿਆਂ ਵਿੱਚ ਦੇਖਣ ਨੂੰ ਮਿਲੇ।"
ਪੜ੍ਹੋ ਇਹ ਵੀ - Silver Missing : ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੌਰਾਨ ਭੇਂਟ ਕੀਤੀ 60 ਕਿਲੋ ਚਾਂਦੀ ਗਾਇਬ, SIT ਵਲੋਂ ਜਾਂਚ ਤੇਜ਼
ਚੌਹਾਨ ਨੇ ਕਿਹਾ ਕਿ ਮਾਪਿਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਬਹੁਤ ਸਾਰੇ ਬੱਚਿਆਂ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ ਸੀ, ਜਦੋਂਕਿ ਕੁਝ ਮਾਪੇ ਖੁਦ ਡਾਕਟਰ ਹੋਣ ਕਰਕੇ ਘਰ ਵਿੱਚ ਆਪਣੇ ਬੱਚਿਆਂ ਦਾ ਇਲਾਜ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ, "ਹੁਣ ਤੱਕ ਬੱਚਿਆਂ ਵਿੱਚ ਮੁੱਖ ਤੌਰ 'ਤੇ ਉਲਟੀਆਂ ਅਤੇ ਪੇਟ ਦਰਦ ਦੇ ਲੱਛਣ ਦਿਖਾਈ ਦਿੱਤੇ ਹਨ। ਵਰਤਮਾਨ ਵਿੱਚ ਕੋਈ ਵੀ ਬੱਚਾ ਹਸਪਤਾਲ ਵਿੱਚ ਦਾਖਲ ਨਹੀਂ ਹੈ।"
ਪੜ੍ਹੋ ਇਹ ਵੀ - ਰੇਟ ਤੋਂ 20 ਰੁਪਏ ਮਹਿੰਗੀ ਵੇਚੀ ਸਿਗਰਟ ! ਕੋਰਟ ਨੇ ਠੋਕ'ਤਾ 10 ਲੱਖ ਜਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
