''ਮੈਂ ਨ੍ਹੀਂ ਕਰਾਉਣਾ ਤੇਰੇ ਨਾਲ ਵਿਆਹ !'', ਕੁੜੀ ਦਾ ਜਵਾਬ ਸੁਣ ਗੁੱਸੇ ''ਚ ਅੰਨ੍ਹਾ ਹੋ ਗਿਆ ਮੁੰਡਾ, ਟਾਵਰ ''ਤੇ ਚੜ੍ਹ...
Wednesday, Jun 17, 2026 - 12:27 PM (IST)
ਰਾਏਸੇਨ- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਬੇਗਮਗੰਜ 'ਚ ਬੁੱਧਵਾਰ ਨੂੰ ਉਸ ਸਮੇਂ ਹਾਈ ਵੋਲਟੇਜ਼ ਡਰਾਮਾ ਸਾਹਮਣੇ ਆਇਆ, ਜਦੋਂ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਨ ਲਈ ਇਕ ਨੌਜਵਾਨ ਟਾਵਰ 'ਤੇ ਚੜ੍ਹ ਗਿਆ। ਪੁਲਸ ਅਨੁਸਾਰ ਛੋਟੂ ਆਦਿਵਾਸੀ ਪਿੰਡ ਕਲਿਆਣਪੁਰ ਤਹਿਸੀਲ ਬੇਗਮਗੰਜ ਇਕਤਰਫ਼ਾ ਪਿਆਰ 'ਚ ਟਾਵਰ 'ਤੇ ਚੜ੍ਹ ਗਿਆ। ਜੋ ਸਾਗਰ ਜ਼ਿਲ੍ਹੇ ਦੇ ਖੁਰਈ ਦੀ ਰਹਿਣ ਵਾਲੀ ਕੁੜੀ ਨਾਲ ਪਿਆਰ ਕਰਦਾ ਹੈ।
ਛੋਟੂ ਉਸ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਪਰ ਕੁੜੀ ਦੇ ਮਨ੍ਹਾ ਕਰਨ 'ਤੇ ਉਹ ਟਾਵਰ 'ਤੇ ਚੜ੍ਹ ਗਿਆ। ਸਥਾਨਕ ਲੋਕਾਂ ਦੀ ਸੂਚਨਾ 'ਤੇ ਮੌਕੇ 'ਤੇ ਪੁਲਸ ਪਹੁੰਚ ਗਈ ਹੈ। ਪੁਲਸ ਨੇ ਨੌਜਵਾਨ ਨੂੰ ਟਾਵਰ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਟਾਵਰ ਤੋਂ ਹੇਠਾਂ ਨਹੀਂ ਉਤਰਿਆ ਅਤੇ ਆਪਣੀ ਜ਼ਿੱਦ 'ਤੇ ਅੜਿਆ ਰਿਹਾ। ਛੋਟੂ ਕੁੜੀ ਨੂੰ ਬੁਲਾ ਕੇ ਵਿਆਹ ਕਰਵਾਉਣ ਦੀ ਗੱਲ ਕਰ ਰਿਹਾ ਹੈ। ਇਹ ਹਾਈ ਵੋਲਟੇਜ਼ ਡਰਾਮਾ ਬੁੱਧਵਾਰ ਸਵੇਰੇ 5 ਵਜੇ ਤੋਂ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਛੋਟੂ ਟਾਵਰ ਤੋਂ ਹੇਠਾਂ ਨਹੀਂ ਉਤਰਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
