30 ਸਾਲ ਛੋਟੀ ਭਤੀਜੀ ਨੂੰ ਭਜਾ ਕੇ ਲੈ ਗਿਆ ਫੁੱਫੜ, ਵਿਆਹ ਕਰਵਾ ਕੇ ਦੋਵਾਂ ਨੇ ਖਾ ਲਿਆ ਜ਼ਹਿਰ

Monday, Jun 22, 2026 - 04:20 PM (IST)

30 ਸਾਲ ਛੋਟੀ ਭਤੀਜੀ ਨੂੰ ਭਜਾ ਕੇ ਲੈ ਗਿਆ ਫੁੱਫੜ, ਵਿਆਹ ਕਰਵਾ ਕੇ ਦੋਵਾਂ ਨੇ ਖਾ ਲਿਆ ਜ਼ਹਿਰ

ਖੰਡਵਾ- ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ 15 ਸਾਲਾ ਕੁੜੀ ਨੂੰ ਉਸ ਦਾ ਫੁੱਫੜ ਘਰੋਂ ਦੌੜਾ ਕੇ ਲੈ ਗਿਆ। ਪਰਿਵਾਰ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਫੁੱਫੜ ਨਾਲ ਸੰਪਰਕ ਕਰ ਕੇ ਘਰ ਬੁਲਾਇਆ। ਘਰ ਆਉਂਦੇ ਸਮੇਂ ਦੋਵਾਂ ਨੇ ਜ਼ਹਿਰ ਖਾ ਲਿਆ। ਦੋਵਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਨਾਬਾਲਗ ਕੁੜੀ ਨੇ ਦਮ ਤੋੜ ਦਿੱਤਾ। ਉੱਥੇ ਹੀ ਫੁੱਫੜ ਦੀ ਹਾਲਤ ਗੰਭੀਰ ਹੈ। ਦੂਜੇ ਪਾਸੇ ਪੋਸਟਮਾਰਟਮ ਦੌਰਾਨ ਮ੍ਰਿਤਕਾ ਦੀ ਮਾਂਗ 'ਚ ਸਿੰਦੂਰ ਅਤੇ ਗਲੇ 'ਚ ਮੰਗਲਸੂਤਰ ਸੀ। ਇਸ ਤੋਂ ਸਪੱਸ਼ਟ ਹੋਇਆ ਕਿ 45 ਸਾਲਾ ਫੁੱਫੜ ਨੇ ਨਾਬਾਲਗ ਕੁੜੀ ਨਾਲ ਵਿਆਹ ਕਰ ਲਿਆ ਸੀ। ਦੋਵਾਂ ਦੀ ਉਮਰ 'ਚ ਫਾਸਲੇ ਦਾ ਅੰਦਾਜਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਫੁੱਫੜ ਦੇ ਬੱਚਿਆਂ ਦਾ ਵੀ ਵਿਆਹ ਹੋ ਚੁੱਕਿਆ ਹੈ।

ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ 19 ਜੂਨ ਭਤੀਜੀ ਨੂੰ ਘਰੋਂ ਦੌੜਾ ਕੇ ਫੁੱਫੜ ਪਿੰਡ ਲੈ ਗਿਆ। 20 ਜੂਨ ਨੂੰ ਉਸ ਦੇ ਸਹੁਰੇ ਪਰਿਵਾਰ ਨਾਲ ਚਰਚਾ ਹੋਈ। ਫੁੱਫੜ ਨੂੰ ਲੱਗ ਰਿਹਾ ਸੀ ਕਿ ਕੁੜੀ ਬਾਲਗ ਹੈ ਅਤੇ ਕਰੀਬ 20 ਸਾਲ ਦੀ ਹੈ। ਬਾਅਦ 'ਚ ਸਹੁਰੇ ਪਰਿਵਾਰ ਨੇ ਦੱਸਿਆ ਕਿ ਧੀ ਨਾਬਾਲਗ ਹੈ। ਉਸ ਦੀ ਉਮਰ ਸਿਰਫ਼ 15 ਸਾਲ 8 ਮਹੀਨੇ ਹੈ। ਇਸ ਤੋਂ ਫੁੱਫੜ ਡਰ ਗਿਆ। ਉਸ ਨੂੰ ਲੱਗਾ ਕਿ ਪੁਲਸ 'ਚ ਸ਼ਿਕਾਇਤ ਹੋਵੇਗੀ ਅਤੇ ਉਸ 'ਤੇ ਕਾਰਵਾਈ ਵੀ ਹੋ ਸਕਦੀ ਹੈ।

ਇਸ ਲਈ ਉਸ ਨੇ ਭਤੀਜੀ ਨਾਲ ਜਾਨ ਦੇਣ ਦਾ ਫੈਸਲਾ ਕੀਤਾ। ਐਤਵਾਰ ਨੂੰ ਪਿੰਡ ਤੋਂ ਸਹੁਰੇ ਆਉਂਦੇ ਸਮੇਂ ਪੰਧਾਨਾ ਤੋਂ ਪਹਿਲੇ ਦੀਵਾਲ ਪਿੰਡ ਕੋਲ ਉਸ ਨੇ ਬਾਈਕ ਰੋਕੀ ਅਤੇ ਨਾਬਾਲਗ ਨਾਲ ਜ਼ਹਿਰ ਖਾ ਲਿਆ। ਰਾਹਗੀਰਾਂ ਨੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਦੋਵਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੋਂ ਡਾਕਟਰਾਂ ਨੇ ਖੰਡਵਾ ਰੈਫਰ ਕਰ ਦਿੱਤਾ। ਜ਼ਿਲ੍ਹਾ ਹਸਪਤਾਲ 'ਚ ਇਲਾਜ ਦੌਰਾਨ ਭਤੀਜੀ ਨੇ ਦਮ ਤੋੜ ਦਿੱਤਾ। ਉੱਥੇ ਹੀ ਫੁੱਫੜ ਦੀ ਹਾਲਤ ਗੰਭੀਰ ਹੈ। ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਫੁੱਫੜ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ। ਪਰਿਵਾਰ ਨੇ ਫੁੱਫੜ 'ਤੇ ਕੁੜੀ ਦੇ ਕਤਲ ਦਾ ਦੋਸ਼ ਲਗਾਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News