ਵਿਆਹ ਤੋਂ 4 ਮਹੀਨੇ ਬਾਅਦ ਹੀ ਮਹਿਲਾ ਅਧਿਆਪਕ ਨੇ ਦਿੱਤਾ ਬੱਚੇ ਨੂੰ ਜਨਮ, ਸਕੂਲ ਨੇ ਕੱਢਿਆ

Saturday, Jun 22, 2019 - 12:10 PM (IST)

ਵਿਆਹ ਤੋਂ 4 ਮਹੀਨੇ ਬਾਅਦ ਹੀ ਮਹਿਲਾ ਅਧਿਆਪਕ ਨੇ ਦਿੱਤਾ ਬੱਚੇ ਨੂੰ ਜਨਮ, ਸਕੂਲ ਨੇ ਕੱਢਿਆ

ਨਵੀਂ ਦਿੱਲੀ— ਕੇਰਲ ਦੇ ਕੋਟਾਕਕਲ 'ਚ ਇਕ ਸਰਕਾਰੀ ਹਾਈ ਸਕੂਲ ਦੀ ਅਧਿਆਪਕਾ ਨੇ ਦੋਸ਼ ਲਾਇਆ ਕਿ ਵਿਆਹ ਤੋਂ ਸਿਰਫ 4 ਮਹੀਨੇ ਬਾਅਦ ਹੀ ਬੱਚੇ ਨੂੰ ਜਨਮ ਦੇਣ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਪੀੜਤਾ ਨੇ ਸਕੂਲ ਦੇ ਅਧਿਕਾਰੀਆਂ ਅਤੇ ਪੇਰੈਂਟ-ਟੀਚਰ ਐਸੋਸੀਏਸ਼ਨ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਇਲਾਵਾ ਕੌਮੀ ਬਾਲ ਅਧਿਕਾਰ ਰੱਖ-ਰਖਾਅ ਕਮਿਸ਼ਨ 'ਚ ਵੀ ਸ਼ਿਕਾਇਤ ਕੀਤੀ ਹੈ। ਉਧਰ ਟੀਚਰ ਦਾ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਕਿ ਉਹ ਇਸ ਸਕੂਲ 'ਚ ਪਿਛਲੇ 5 ਸਾਲ ਤੋਂ ਪੜ੍ਹਾ ਰਹੀ ਹੈ। 

ਕੁਝ ਦਿਨ ਪਹਿਲਾਂ ਹੀ ਉਸ ਦਾ ਤਲਾਕ ਹੋਇਆ ਸੀ ਅਤੇ ਹੁਣ ਉਹ ਦੂਜੇ ਵਿਆਹ ਦੀ ਤਿਆਰੀ ਕਰ ਰਹੀ ਸੀ। ਤਲਾਕ ਦੀ ਪ੍ਰਕਿਰਿਆ 'ਚ ਦੇਰੀ ਹੋਣ ਕਾਰਨ ਪੀੜਤ ਟੀਚਰ ਬਿਨਾਂ ਵਿਆਹ ਤੋਂ ਹੀ ਆਪਣੇ ਦੂਜੇ ਪਤੀ ਨਾਲ ਰਹਿਣ ਲੱਗੀ। ਬਾਅਦ 'ਚ ਜੂਨ 2018 'ਚ ਦੋਹਾਂ ਨੇ ਵਿਆਹ ਕਰਵਾ ਲਿਆ। ਦੂਜੇ ਵਿਆਹ ਤੋਂ ਬਾਅਦ ਪੀੜਤਾ ਨੇ ਚਾਰ ਮਹੀਨੇ ਦੀ ਜਣੇਪਾ ਛੁੱਟੀ ਦੀ ਮੰਗ ਕੀਤੀ ਸੀ। ਛੁੱਟੀ ਲਈ ਅਰਜ਼ੀ ਦੇਣ ਤੋਂ ਦੂਜੇ ਦਿਨ ਹੀ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਆਪਣੀ ਸ਼ਿਕਾਇਤ 'ਚ ਅਧਿਆਪਕ ਨੇ ਕਿਹਾ ਕਿ ਜਨਵਰੀ 2019 'ਚ ਜਦੋਂ ਉਹ ਛੁੱਟੀਆਂ ਤੋਂ ਬਾਅਦ ਸਕੂਲ ਪਰਤੀ ਤਾਂ ਉਸ ਨੂੰ ਸਕੂਲ 'ਚ ਕੰਮ ਨਹੀਂ ਕਰਨ ਦਿੱਤਾ ਗਿਆ। ਕਾਰਨ ਪੁੱਛਣ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਵਿਆਹ ਤੋਂ ਸਿਰਫ ਚਾਰ ਮਹੀਨੇ ਬਾਅਦ ਹੀ ਜਣੇਪਾ ਛੁੱਟੀ ਲਈ ਅਰਜ਼ੀ ਕਿਵੇਂ ਦੇ ਦਿੱਤੀ।


author

DIsha

Content Editor

Related News