ਫੋਟੋਗ੍ਰਾਫੀ ਨਾ ਹੋਈ ਤਾਂ ਲਾੜੀ ਨੇ ਵਿਆਹ ਕਰਵਾਉਣ ਤੋਂ ਕਰ ਦਿੱਤਾ ਇਨਕਾਰ

Friday, Apr 19, 2019 - 02:17 PM (IST)

ਫੋਟੋਗ੍ਰਾਫੀ ਨਾ ਹੋਈ ਤਾਂ ਲਾੜੀ ਨੇ ਵਿਆਹ ਕਰਵਾਉਣ ਤੋਂ ਕਰ ਦਿੱਤਾ ਇਨਕਾਰ

ਭਰਥਨਾ (ਇਟਾਵਾ)—ਫੋਟੋਗ੍ਰਾਫਰੀ ਅਤੇ ਵੀਡੀਓਗ੍ਰਾਫੀ ਦਾ ਇੰਤਜ਼ਾਮ ਨਾ ਹੋਣ ਤੋਂ ਨਾਰਾਜ਼ ਲੜਕੀ ਨੇ ਵਿਆਹ ਕਰਨ ਲਈ ਮਨ੍ਹਾ ਕਰ ਦਿੱਤਾ। ਕਾਫੀ ਹੰਗਾਮੇ ਦੇ ਬਾਅਦ ਦੋਵੇਂ ਪੱਖ ਖਰਚ ਦਾ ਲੈਣ-ਦੇਣ ਹੋਣ 'ਤੇ ਬਰਾਤ ਬਿਨ੍ਹਾਂ ਲਾੜੀ ਦੇ ਵਾਪਸ ਗਈ। 
ਭਰਥਨਾ ਦੇ ਇਕ ਮੁਹੱਲਾ ਨਿਵਾਸੀ ਇਕ ਨੌਜਵਾਨ ਦੀ ਬੁੱਧਵਾਰ ਦੀ ਰਾਤ ਇਕ ਮੈਰਿਜ ਹਾਲ 'ਚ ਵਿਆਹ ਸੀ। ਲੜਕੀ ਮੈਨਪੁਰੀ ਜ਼ਿਲੇ ਦੇ ਕਰਹਲ ਥਾਣਾ ਖੇਤਰ ਦੇ ਇਕ ਪਿੰਡ ਦੀ ਨਿਵਾਸੀ ਸੀ। ਬੁੱਧਵਾਰ ਨੂੰ ਲੜਕੀ ਅਤੇ ਉਸ ਦੇ ਪਿਤਾ ਪਰਿਵਾਰ ਅਤੇ ਰਿਸ਼ਤੇਦਾਵਾਂ ਨੂੰ ਨਾਲ ਵਿਆਹ ਲਈ ਮੈਰਿਜ ਹਾਲ 'ਚ ਆਏ ਸਨ। ਟਿੱਕਾ, ਸੁਆਗਤ ਬਰਾਤ ਦੇ ਬਾਅਦ ਲਾੜਾ-ਲਾੜੀ ਨੇ ਇਕ ਦੂਜੇ ਨੂੰ ਜੈਮਾਲਾ ਪਾ ਦਿੱਤੀ। ਲੜਕੇ ਵਾਲੇ ਵੀਡੀਓ ਕੈਮਰਾ ਅਤੇ ਫੋਟੋਗ੍ਰਾਫਰ ਨਹੀਂ ਲਿਆਏ ਸਨ। ਲੜਕੀ ਦੀ ਮਾਂ ਨੇ ਇਸ 'ਤੇ ਨਾਰਾਜ਼ਗੀ ਜਤਾਈ ਤਾਂ ਦੋਵਾਂ ਪੱਖਾਂ 'ਚ ਕਹਾਸੁਣੀ ਹੋਣ ਲੱਗੀ। ਗੱਲ ਵਧਣ 'ਤੇ ਲਾੜੀ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਸਟੇਜ਼ ਤੋਂ ਉਤਰ ਕੇ ਕਮਰੇ 'ਚ ਚੱਲੀ ਗਈ। ਮੈਰਿਜ ਹਾਲ 'ਚ ਹੰਗਾਮਾ ਹੋਣ 'ਤੇ ਪੁਲਸ ਪਹੁੰਚੀ, ਪਰ ਦੋਵਾਂ ਪੱਖਾਂ ਨੇ ਆਪਸ 'ਚ ਮਾਮਲਾ ਨਿਪਟਾ ਲੈਣ ਦੀ ਗੱਲ ਕਹੀ। ਇਸ 'ਤੇ ਪੁਲਸ ਵਾਪਸ ਚਲੀ ਗਈ। ਵੀਰਵਾਰ ਨੂੰ ਸਵੇਰੇ ਖਰਚ ਦਾ ਹਿਸਾਬ ਦੇ ਕੇ ਬਾਰਾਤ ਬਿਨ੍ਹਾਂ ਲਾੜੀ ਵਾਪਸ ਚਲੀ ਗਈ। ਲਾੜੀ ਪੱਖ ਵੀ ਮੈਨਪੁਰੀ ਰਵਾਨਾ ਹੋ ਗਿਆ। 


author

Aarti dhillon

Content Editor

Related News