ਕੂਲਰ ਦੀ ਹਵਾ ਨੇ ਵਿਆਹ ''ਚ ਪਾ''ਤਾ ਪੁਆੜਾ, ਲਾੜੀ ਨੇ ਬਰੰਗ ਲਿਫਾਫੇ ਵਾਂਗ ਮੋੜ''ਤੀ ਬਾਰਾਤ
Sunday, Jul 14, 2024 - 02:10 AM (IST)
ਬਲੀਆ- ਉੱਤਰ-ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਚਿਤਬੜਾਗਾਓਂ ਥਾਣਾ ਖੇਤਰ 'ਚ ਸ਼ੁੱਕਰਵਾਰ ਦੀ ਰਾਤ ਨੂੰ ਕੂਲਰ ਦੇ ਸਾਹਮਣੇ ਬੈਠਣ ਨੂੰ ਲੈ ਕੇ ਬਾਰਾਤੀਆਂ ਦੇ ਵਿਵਾਦ ਤੋਂ ਬਾਅਦ ਲਾੜੀ ਦੇ ਵਿਆਹ ਤੋਂ ਇਨਕਾਰ ਕਰਨ 'ਤੇ ਬਾਰਾਤ ਬੇਰੰਗ ਪਰਤ ਗਈ।
ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਲਾੜੇ ਸਮੇਤ ਕੁੱਲ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ, ਜ਼ਿਲ੍ਹੇ ਦੇ ਚਿਤਬੜਾਗਾਓਂ ਥਾਣਾ ਖੇਤਰ ਦੇ ਚਿਤਬੜਾ ਪਿੰਡ 'ਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਵਿਆਹ 'ਚ ਕੂਲਰ ਦੇ ਸਾਹਮਣੇ ਬੈਠਣ ਨੂੰ ਲੈਕੇ ਬਾਰਾਤੀਆਂ ਵੱਲੋਂ ਵਿਵਾਦ ਕਰ ਲਿਆ ਗਿਆ ਜਿਸ ਤੋਂਬਾਅਦਲਾੜੀ ਪ੍ਰਤਿਭਾ ਗੁਪਤਾ ਨਾਰਾਜ਼ ਹੋ ਗਈ ਅਤੇ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਦੋਵਾਂ ਪੱਖਾਂ ਵਿਚਾਲੇ ਭਾਰੀ ਵਿਵਾਦ ਹੋ ਗਿਆ।
ਇਹ ਵੀ ਪੜ੍ਹੋ- ਅੱਧੀ ਰਾਤੀਂ ਹੋ ਗਿਆ ਵੱਡਾ ਐਨਕਾਊਂਟਰ, 'ਬਰਗਰ ਕਿੰਗ' 'ਚ ਗੋਲੀਆਂ ਚਲਾਉਣ ਵਾਲੇ 3 ਸ਼ੂਟਰ ਪੁਲਸ ਨੇ ਕੀਤੇ ਢੇਰ
ਥਾਣਾ ਇੰਚਾਰਜ ਪ੍ਰਸ਼ਾਂਤ ਚੌਧਰੀ ਨੇ ਦੱਸਿਆ ਕਿ ਦੋਵਾਂ ਪੱਖਾਂ ਵੱਲੋਂ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਲਾੜੀ ਵਿਆਹ ਕਰਨ ਲਈ ਤਿਆਰ ਨਹੀਂ ਹੋਈ। ਪੁਲਸ ਨੇਇਸ ਮਾਮਲੇ 'ਚ ਲਾੜੇ ਹੁਕਮ ਚੰਦ ਜਾਇਸਵਾਲ, ਉਸ ਦੇ ਜੀਜੇ ਪੰਕਜ ਜਾਇਸਵਾਲ ਦੇ ਨਾਲ ਹੀ ਲਾੜੀ ਦੇ ਪਿਤਾ ਨੰਦ ਜੀ ਗੁਪਤਾ ਅਤੇ ਉਸ ਦੇ ਭਰਾ ਰਾਜੇਸ਼ ਗੁਪਤਾ ਖਿਲਾਫ ਬੀ.ਐੱਨ.ਐੱਸ. ਦੀ ਧਾਰਾ 126 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਕਦੇ ਸੋਚਿਆ, ਮਰਨ ਤੋਂ ਬਾਅਦ ਤੁਹਾਡੇ ਗੂਗਲ ਤੇ ਫੇਸਬੁੱਕ ਅਕਾਊਂਟ ਦਾ ਕੀ ਹੁੰਦੈ, ਜਾਣੋ ਡਿਜੀਟਲ ਵਸੀਅਤ ਬਾਰੇ