ਅਸਲੀ ਤੇ ਨਕਲੀ ਪਨੀਰ 'ਚ ਕੀ ਹੁੰਦਾ ਹੈ ਫਰਕ, ਵਾਇਰਲ ਵੀਡੀਓ ਦਾ ਤੁਸੀਂ ਵੀ ਜਾਣੋ ਸੱਚ
Friday, Feb 07, 2025 - 03:11 PM (IST)
![ਅਸਲੀ ਤੇ ਨਕਲੀ ਪਨੀਰ 'ਚ ਕੀ ਹੁੰਦਾ ਹੈ ਫਰਕ, ਵਾਇਰਲ ਵੀਡੀਓ ਦਾ ਤੁਸੀਂ ਵੀ ਜਾਣੋ ਸੱਚ](https://static.jagbani.com/multimedia/2025_2image_15_06_075917826paneer.jpg)
ਨੈਸ਼ਨਲ ਡੈਸਕ- ਬਜ਼ਾਰ 'ਚ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ। ਪਨੀਰ ਖਾਣਾ ਲੋਕਾਂ ਨੂੰ ਬਹੁਤ ਪਸੰਦ ਹੈ ਅਤੇ ਪਨੀਰ ਨਾਲ ਜੁੜੇ ਖਾਣ ਵਾਲੀਆਂ ਚੀਜ਼ਾਂ ਬਹੁਤ ਪਸੰਦ ਹਨ। ਇਸ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸ਼ਖਸ ਬਰੈੱਡ ਪਕੌੜਾ 'ਚ ਪਏ ਪਨੀਰ ਦਾ ਲਾਈਵ ਟੈਸਟ ਕਰ ਰਿਹਾ ਹੈ ਅਤੇ ਦੱਸ ਰਿਹਾ ਹੈ ਕਿਸ ਤਰ੍ਹਾਂ ਲੋਕ ਨਕਲੀ ਪਨੀਰ ਦਾ ਸੇਵਨ ਕਰ ਰਹੇ ਹਨ। ਨਿਖਿਲ ਸੈਣੀ ਦੇ 'ਬਰੈੱਡ ਪੌਕੜਾ ਕੁਆਲਿਟੀ ਚੈੱਕ' ਵਾਲੇ ਵੀਡੀਓ ਨੂੰ ਇੰਸਟਾਗ੍ਰਾਮ 'ਤੇ 1.8 ਕਰੋੜ ਵਿਊਜ਼ ਮਿਲ ਚੁੱਕੇ ਹਨ। ਵਾਇਰਲ ਵੀਡੀਓ 'ਚ ਉਹ ਬਰੈੱਡ ਪਕੌੜੇ 'ਚੋਂ ਪਨੀਰ ਕੱਢਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹ ਪਨੀਰ ਚੈੱਕ ਕਰਨ ਲਈ ਕੋਸੇ ਪਾਣੀ ਅਤੇ ਆਇਓਡੀਨ ਲਿਕੁਇਡ ਦਾ ਇਸਤੇਮਾਲ ਕੀਤਾ। ਪਨੀਰ ਕਾਲਾ ਹੋ ਗਿਆ।
ਇਸ ਤੋਂ ਬਾਅਦ ਇਕ ਹੋਰ ਪਨੀਰ ਦੇ ਟੁਕੜੇ ਨੂੰ ਨਿਖਿਲ ਸੈਣੀ ਨੇ ਇੰਝ ਹੀ ਜਾਂਚਿਆ। ਇਸ ਵਾਰ ਪਨੀਰ ਦਾ ਟੁਕੜਾ ਕਾਲਾ ਨਹੀਂ ਹੋਇਆ। ਨਿਖਿਲ ਅਨੁਸਾਰ, ਇਸ ਤੋਂ ਸਾਫ਼ ਹੋਇਆ ਕਿ ਜੋ ਪਨੀਰ ਦਾ ਟੁਕੜਾ ਕਾਲਾ ਹੋਇਆ ਸੀ, ਉਹ ਨਕਲੀ ਸੀ ਅਤੇ ਜਿਸ 'ਤੇ ਜ਼ਿਆਦਾ ਅਸਰ ਨਹੀਂ ਹੋਇਆ, ਉਹ ਸਹੀ ਪਨੀਰ ਸੀ। ਨਿਖਿਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਇਆ ਕਿ 30 ਰੁਪਏ 'ਚ ਪਨੀਰ ਵਾਲਾ ਬਰੈੱਡ ਪਕੌੜਾ ਲੋਕ ਬਹੁਤ ਸ਼ੌਂਕ ਨਾਲ ਖਾਂਦੇ ਹਨ, ਹੁਣ ਨਕਲੀ ਪਨੀਰ ਨਹੀਂ ਤਾਂ ਕੀ ਮਿਲੇਗਾ? ਇਕ ਨੇ ਲਿਖਿਆ ਕਿ ਇਹ ਟੈਸਟ ਹੀ ਗਲਤ ਹੈ, ਇਸ ਤਰ੍ਹਾਂ ਨਕਲੀ ਪਨੀਰ ਦੀ ਸੱਚਾਈ ਨਹੀਂ ਪਤਾ ਲੱਗ ਸਕਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8