ਜੰਮੂ-ਕਸ਼ਮੀਰ ''ਚ ਅੱਤਵਾਦੀਆਂ ਨਹੀਂ ਹੈ ਖੈਰ, ਹੁਣ ਕਮਾਂਡੋ ਕਰਨਗੇ ਸੈਨਾ ਦੀ ਮਦਦ

07/21/2017 1:09:51 PM

ਜੰਮੂ— ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦਾ ਖਾਤਮਾ ਕਰਨ ਲਈ ਹੁਣ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਸੈਨਾ ਨੇ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਇਕ ਖਾਸ ਯੋਜਨਾ ਬਣਾਈ, ਜਿਸ 'ਚ ਸੈਨਾ ਦਾ ਸਾਥ ਹਾਇਲੀ ਸਪੈਸ਼ਲਾਈਜ਼ ਫੋਰਸ ਦੇ ਕਮਾਂਡੋਜ਼ ਦੇਣਗੇ। ਖ਼ਬਰ ਮੁਤਾਬਕ ਇਹ ਕਮਾਂਡੋਜ਼ ਕੋਈ ਹੋਰ ਨਹੀਂ ਬਲਕਿ ਨੌਸੋਨਾ ਦੇ ਮਰੀਨ ਕਮਾਂਡੋ 'ਮਾਰਕਸ' ਹੋਣਗੇ।
ਦੱਸਣਾ ਚਾਹੁੰਦੇ ਹਾਂ ਕਿ ਭਾਰਤ ਦੇ ਮਰੀਨ ਕਮਾਂਡੋ ਦੁਨੀਆ ਦੇ ਬਿਹਤਰੀਨ ਕਮਾਂਡੋਜ਼ 'ਚ ਗਿਣੇ ਜਾਂਦੇ ਹਨ। ਮੁੰਬਈ ਹਮਲੇ ਦੌਰਾਨ ਤਾਜ ਮਹਿਲ 'ਤੇ ਹੋਏ ਅੱਤਵਾਦੀ ਹਮਲੇ 'ਚ ਪਹਿਲਾ ਮੋਰਚਾ ਸੰਭਾਲਣ ਵਾਲੇ ਇਹ ਕਮਾਂਡੋਜ਼ ਹੀ ਸਨ, ਜਿਨ੍ਹਾਂ ਦੀ ਮਦਦ ਨਾਲ ਲੋਕਾਂ ਦੀ ਜਾਨ ਬਚਾਈ ਗਈ ਸੀ ਅੱਤਵਾਦੀਆਂ ਨੂੰ ਖਤਮ ਕੀਤਾ ਸੀ। 
ਖ਼ਬਰ ਹੈ ਕਿ ਨੇਵੀ ਨੇ ਲੈਫਟੀਨੇਂਟ ਕਮਾਂਡਰ ਦੀ ਅਗਵਾਈ 'ਚ ਤੀਹ ਕਮਾਂਡਰਾਂ ਦੀ ਯੂਨਿਟ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਦਾ ਤਾਇਨਾਤ ਹੋਣਾ ਇੱਥੇ ਦੇ ਅੱਤਵਾਦੀ ਗਤੀਵਿਧੀਆਂ ਨੂੰ ਖਤਮ ਕਰਨਾ ਹੈ। ਹਾਲ ਹੀ 'ਚ ਸੈਨਾ ਨੇ ਇਨ੍ਹਾਂ ਦਾ ਇਸਤੇਮਾਲ ਜੇਹਲਮ ਨਦੀਂ ਦੇ ਨਜ਼ਦੀਕ ਅੱਤਵਾਦੀਆਂ ਦੇ ਖਿਲਾਫ ਹੋਣ ਵਾਲੇ ਸਰਚ ਅਪਰੇਸ਼ਨ 'ਚ ਕੀਤਾ ਸੀ। ਫਿਲਹਾਲ ਇਨ੍ਹਾਂ ਕਮਾਂਡੋਜ਼ ਨੂੰ ਜੇਹਲਮ ਨਦੀਂ ਵਾਲੇ ਇਲਾਕੇ 'ਚ ਤਾਇਨਾਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਇਲਾਕੇ ਨੂੰ ਅੱਤਵਾਦੀ ਆਪਣੇ ਹਥਿਆਰਾਂ ਨੂੰ ਲੁਕਾਉਣ ਲਈ ਇਸਤੇਮਾਲ ਕਰਦੇ ਹਨ।
ਮਾਰਕਸ ਦਾ ਕੰਮ ਇਸ ਪੂਰੇ ਇਲਾਕੇ ਨੂੰ ਸਾਫ ਕਰਨ ਦਾ ਹੋਵੇਗਾ। ਇਸ ਤੋਂ ਪਹਿਲਾ 1995 'ਚ ਵੀ ਮਾਰਕਸ ਨੂੰ ਵੂਲਰ ਲੇਕ ਦੇ ਨਜ਼ਦੀਕ ਲੱਗਭਗ 250 ਕਿਲੋਮੀਟਰ ਇਲਾਕੇ ਨੂੰ ਸਾਫ ਕਰਨ ਲਈ ਲਗਾਇਆ ਗਿਆ ਸੀ। ਅੱਤਵਾਦੀਆਂ 'ਚ ਵੀ ਮਾਰਕਸ ਦੀ ਤਾਇਨਾਤ ਨੂੰ ਲੈ ਕੇ ਕਾਫੀ ਖੌਫ ਹੈ। ਇਸ ਸਪੈਸ਼ਲ ਟੀਮ 'ਚ ਜ਼ਿਆਦਾਤਰ 20 ਸਾਲਾਂ ਦੀ ਉਮਰ ਵਾਲੇ ਨੌਜਵਾਨਾਂ ਨੂੰ ਲਿਆ ਗਿਆ ਹੈ। ਦੱਸਣਾ ਚਾਹੁੰਦੇ ਹਾਂ ਕਿ ਇਹ ਕਠਿਨ ਟ੍ਰੇਨਿੰਗ ਦਾ ਹਿੱਸਾ ਹੁੰਦੇ ਹਨ, 'ਡੇਥ ਕ੍ਰਾਲ' ਟਰੇਨਿੰਗ ਜਿਸ 'ਚ ਜਵਾਨਾਂ ਨੂੰ ਗੋਡਿਆਂ ਤੱਕ ਗਹਿਰੇ ਚਿੱਕੜ 'ਚ ਭੱਜਣਾ ਹੁੰਦਾ ਹੈ।


Related News