ਮਾਓਵਾਦੀਆਂ ਨੇ ਸਾਬਕਾ ਵਿਧਾਨ ਕੌਂਸਲਰ ਦੇ ਘਰ ਨੂੰ ਧਮਾਕੇ ਨਾਲ ਉਡਾਇਆ

03/28/2019 9:56:27 AM

ਗਯਾ— ਬਿਹਾਰ 'ਚ ਨਕਸਲ ਪ੍ਰਭਾਵਿਤ ਗਯਾ ਜ਼ਿਲੇ ਡੁਮਰੀਆ ਥਾਣਾ ਖੇਤਰ ਦੇ ਬੋਧੀਬਿਗਹਾ ਪਿੰਡ 'ਚ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਨਕਸਲੀਆਂ ਨੇ ਜਨਤਾ ਦਲ ਯੂਨਾਈਟੇਡ (ਜਨਤਾ ਦਲ (ਯੂ) ਦੇ ਸਾਬਕਾ ਵਿਧਾਨ ਕੌਂਸਲਰ ਦੇ ਘਰ ਨੂੰ ਧਮਾਕੇ ਕਰ ਕੇ ਉਡਾ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਕਰੀਬ 50 ਦੀ ਗਿਣਤੀ 'ਚ ਮਾਓਵਾਦੀਆਂ ਨੇ ਬੁੱਧਵਾਰ ਦੇਰ ਰਾਤ ਬੋਧੀਬਿਗਹਾ ਪਿੰਡ ਸਥਿਤ ਜਨਤਾ ਦਲ (ਯੂ) ਦੇ ਸਾਬਕਾ ਵਿਧਾਨ ਕੌਂਸਲਰ ਅਨੁਜ ਕੁਮਾਰ ਸਿੰਘ ਦੇ ਘਰ ਹਮਲਾ ਕੀਤਾ।PunjabKesariਇਸ ਤੋਂ ਬਾਅਦ ਮਾਓਵਾਦੀਆਂ ਨੇ ਸਾਬਕਾ ਵਿਧਾਨ ਕੌਂਸਲਰ ਦੇ ਚਾਚਾ ਅਤੇ ਭਰਾ ਨਾਲ ਕੁੱਟਮਾਰ ਕੀਤੀ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਮਾਓਵਾਦੀਆਂ ਨੇ ਧਮਾਕਾ ਕਰ ਕੇ ਘਰ ਨੂੰ ਉੱਡਾ ਦਿੱਤਾ ਅਤੇ ਫਰਾਰ ਹੋ ਗਏ। ਘਟਨਾ 'ਚ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਕੈਂਪ ਕਰ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।PunjabKesari


DIsha

Content Editor

Related News