‘ਗੁਰੂ ਨੇ ਸੁਫ਼ਨੇ ’ਚ ਆ ਕੇ ਕਿਹਾ, ‘ਧਰਤੀ ’ਤੇ ਤੇਰਾ ਕੰਮ ਹੁਣ ਖ਼ਤਮ’, ਸਾਧੂ ਨੇ ਕਰ ਲਈ ਖ਼ੁਦਕੁਸ਼ੀ

Friday, May 21, 2021 - 10:33 AM (IST)

‘ਗੁਰੂ ਨੇ ਸੁਫ਼ਨੇ ’ਚ ਆ ਕੇ ਕਿਹਾ, ‘ਧਰਤੀ ’ਤੇ ਤੇਰਾ ਕੰਮ ਹੁਣ ਖ਼ਤਮ’, ਸਾਧੂ ਨੇ ਕਰ ਲਈ ਖ਼ੁਦਕੁਸ਼ੀ

ਮੁੰਬਈ– ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਜੈਨ ਮੰਦਰ ਵਿਚ 71 ਸਾਲਾ ਇਕ ਸਾਧੂ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਧੂ ਮਨੋਹਰ ਲਾਲ ਮੁਨੀ ਮਹਾਰਾਜ ਨੇ ਬੁੱਧਵਾਰ ਦੀ ਰਾਤ ਮੰਦਰ ਵਿਚ ਫਾਹਾ ਲਾ ਲਿਆ।

ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਬਰਾਮਦ ਸੁਸਾਈਡ ਨੋਟ ਵਿਚ ਸਾਧੂ ਨੇ ਕਥਿਤ ਤੌਰ ’ਤੇ ਲਿਖਿਆ ਹੈ ਕਿ ਉਨ੍ਹਾਂ ਦੇ ਗੁਰੂ ਉਨ੍ਹਾਂ ਦੇ ਸੁਫ਼ਨੇ ਵਿਚ ਆਏ ਸਨ ਅਤੇ ਉਨ੍ਹਾਂ ਨੂੰ ਵਾਪਸ ਆਉਣ ਲਈ ਕਿਹਾ ਕਿਉਂਕਿ ਧਰਤੀ ’ਤੇ ਉਨ੍ਹਾਂ ਦਾ ਕੰਮ ਹੁਣ ਪੂਰਾ ਹੋ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ (ਜ਼ੋਨ-7) ਪ੍ਰਸ਼ਾਂਤ ਕਦਮ ਨੇ ਕਿਹਾ ਕਿ ਕੁਝ ਵੀ ਸ਼ੱਕੀ ਨਹੀਂ ਹੈ। ਸਾਨੂੰ ਸੁਸਾਈਡ ਨੋਟ ਮਿਲਿਆ ਹੈ ਅਤੇ ਉਸ ਵਿਚ ਉਨ੍ਹਾਂ ਇਹ ਕਦਮ ਉਠਾਉਣ ਦੇ ਪਿੱਛੇ ਦਾ ਕਾਰਨ ਲਿਖਿਆ ਹੈ।


author

Rakesh

Content Editor

Related News