ਮਣੀਪੁਰ ਤੋਂ ਪਰਤੇ ਹਿਮਾਚਲ ਦੇ ਵਿਦਿਆਰਥੀ ਨੇ ਕਿਹਾ- ਕਦੇ ਨਹੀਂ ਸੋਚਿਆ ਸੀ ਤੁਰੰਤ ਮਦਦ ਮਿਲੇਗੀ

Wednesday, May 10, 2023 - 06:17 PM (IST)

ਮਣੀਪੁਰ ਤੋਂ ਪਰਤੇ ਹਿਮਾਚਲ ਦੇ ਵਿਦਿਆਰਥੀ ਨੇ ਕਿਹਾ- ਕਦੇ ਨਹੀਂ ਸੋਚਿਆ ਸੀ ਤੁਰੰਤ ਮਦਦ ਮਿਲੇਗੀ

ਹਮੀਰਪੁਰ- ਹਿੰਸਾ ਪ੍ਰਭਾਵਿਤ ਮਣੀਪੁਰ ਤੋਂ ਬੁੱਧਵਾਰ ਨੂੰ ਆਪਣੇ ਜੱਦੀ ਪਿੰਡ ਪਰਤਣ ਵਾਲੇ NIT ਮਣੀਪੁਰ ਦੇ ਇਕ ਵਿਦਿਆਰਥੀ ਨੇ ਕਿਹਾ ਕਿ ਜਦੋਂ ਉਸ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਉੱਥੋਂ ਕੱਢਣ   ਬੇਨਤੀ ਕੀਤੀ ਤਾਂ ਉਸ ਨੂੰ ਕਦੇ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਮਦਦ ਮਿਲੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀ ਕੇਸ਼ਵ ਸਿੰਘ ਨੇ ਕਿਹਾ ਕਿ ਮਣੀਪੁਰ 'ਚ ਹਾਲਾਤ ਖ਼ਰਾਬ ਹਨ। ਉੱਥੇ ਘਰਾਂ ਨੂੰ ਅੱਗ ਲਗਾਈ ਜਾ ਰਹੀ ਸੀ ਅਤੇ ਧਮਾਕੇ ਕੀਤੇ ਜਾ ਰਹੇ ਸਨ।

ਕੇਸ਼ਵ NIT ਮਣੀਪੁਰ 'ਚ ਗਣਿਤ ਦਾ ਵਿਦਿਆਰਥੀ ਹੈ। ਉਹ ਉਨ੍ਹਾਂ 5 ਸਥਾਨਕ ਵਿਦਿਆਰਥੀਆਂ 'ਚੋਂ ਸ਼ਾਮਲ ਸੀ, ਜਿਨ੍ਹਾਂ ਨੂੰ ਮਣੀਪੁਰ ਤੋਂ ਕੱਢਿਆ ਗਿਆ ਸੀ। ਉਸ ਨੇ ਕਿਹਾ ਕਿ ਵਿਦਿਆਰਥੀ ਹੋਸਟਲ ਦੇ ਅੰਦਰ ਸੁਰੱਖਿਅਤ ਹਨ ਪਰ ਲਗਾਤਾਰ ਝੜਪਾਂ ਕਾਰਨ ਡਰੇ ਹੋਏ ਹਨ। ਬੁੱਧਵਾਰ ਨੂੰ ਹਮੀਰਪੁਰ ਵਿਚ ਆਪਣੇ ਜੱਦੀ ਪਿੰਡ ਪਰਤੇ ਕੇਸ਼ਵ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਮੁੱਖ ਮੰਤਰੀ ਸੁੱਖੂ ਨੂੰ ਕੱਢਣ ਲਈ ਸੰਪਰਕ ਕੀਤਾ ਤਾਂ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਮਦਦ ਆਵੇਗੀ।

ਵਾਪਸ ਲਿਆਂਦੇ ਗਏ ਹੋਰ 4 ਵਿਦਿਆਰਥੀ ਸਿਮਰਨ, ਸੁਜਲ ਕੌਂਡਲ ਅਤੇ ਅਸ਼ਵਨੀ ਕੁਮਾਰ ਅਤੇ ਸ਼ੇਰਿੰਗ ਸ਼ਾਮਲ ਹਨ। ਸਿੰਘ ਨੇ ਦੱਸਿਆ ਕਿ ਘਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਮਣੀਪੁਰ ਵਿਚ ਫਸੇ ਇਕ ਵਿਦਿਆਰਥੀ ਦਾ ਸੁਨੇਹਾ ਮਿਲਣ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਜਵਾਬ ਦਿੱਤਾ ਅਤੇ ਸੂਬੇ ਵਿਚੋਂ 5 ਵਿਦਿਆਰਥੀਆਂ ਨੂੰ ਕੱਢਣ ਲਈ ਮਦਦ ਭੇਜੀ।

ਮਣੀਪੁਰ ਵਿਚ ਬਹੁ-ਗਿਣਤੀ ਮੇਇਤੀ ਭਾਈਚਾਰੇ ਵੱਲੋਂ ਅਨੁਸੂਚਿਤ ਜਨਜਾਤੀ (ਐੱਸ.ਟੀ) ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਆਦਿਵਾਸੀਆਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਹਫ਼ਤੇ ਮਣੀਪੁਰ ਦੇ 10 ਪਹਾੜੀ ਜ਼ਿਲ੍ਹਿਆਂ ਵਿਚ ਹੋਈਆਂ ਹਿੰਸਕ ਝੜਪਾਂ 'ਚ ਘੱਟੋ-ਘੱਟ 54 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਕਰੀਬ 23,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।


author

Tanu

Content Editor

Related News