ਸੁਰੱਖਿਆ ਫ਼ੋਰਸਾਂ ਨੇ ਭਾਰੀ ਮਾਤਰਾ ''ਚ ਹਥਿਆਰ ਤੇ ਗੋਲਾ ਬਾਰੂਦ ਕੀਤਾ ਜ਼ਬਤ
Monday, Nov 11, 2024 - 05:30 PM (IST)
ਇੰਫਾਲ (ਭਾਸ਼ਾ)- ਮਣੀਪੁਰ ਦੇ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ 'ਚ ਪਿਛਲੇ ਤਿੰਨ ਦਿਨਾਂ ਅੰਦਰ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਕਈ ਹਥਿਆਰ, ਗੋਲਾ ਬਾਰੂਦ ਅਤੇ ਆਈ.ਈ.ਡੀ. ਜ਼ਬਤ ਕੀਤੇ ਹਨ। ਆਸਾਮ ਰਾਈਫਲਜ਼ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ 'ਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ ਆਸਾਮ ਰਾਈਫਲਜ਼ ਅਤੇ ਮਣੀਪੁਰ ਪੁਲਸ ਦੀ ਇਕ ਸੰਯੁਕਤ ਟੀਮ ਨੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਐੱਲ ਖੋਨੋਮਫਾਈ ਪਿੰਡ ਨਾਲ ਲੱਗਦੇ ਜੰਗਲ 'ਚ ਇਕ ਮੁਹਿੰਮ ਦੌਰਾਨ ਇਕ .303 ਰਾਈਫਲ, 2 9 ਐੱਮਐੱਮ ਪਿਸਤੌਲ, 6 12 ਸਿੰਗਲ ਬੈਰਲ ਰਾਈਫਲ, ਇਕ .22 ਰਾਈਫਲ, ਗੋਲਾ ਬਾਰੂਦ ਅਤੇ ਹੋਰ ਯੁੱਧ ਸੰਬੰਧੀ ਸਾਮਾਨ ਜ਼ਬਤ ਕੀਤੀ।
ਕਾਂਗਪੋਕਪੀ ਜ਼ਿਲ੍ਹੇ ਦੇ ਐੱਸ. ਚੌਂਗੌਬੰਗ ਅਤੇ ਮਾਓਹਿੰਗ ਵਿਚਾਲੇ ਸੰਯੁਕਤ ਟੀਮ ਵਲੋਂ ਇਕ ਹੋਰ ਮੁਹਿੰਮ 'ਚ 5.56 ਮਿਮੀ ਇੰਸਾਸ ਰਾਈਫਲ, ਇਕ ਪੁਆਇੰਟ 303 ਰਾਈਫਲ, 2 ਐੱਸਬੀਬੀਐੱਲ ਬੰਦੂਕਾਂ, ਦੋ 0.22 ਪਿਸਤੌਲਾਂ, 2 ਇੰਪ੍ਰੋਵਾਈਜ਼ਡ ਪ੍ਰੋਜੇਕਟਾਈਲ ਲਾਂਚਰ, ਗ੍ਰਨੇਡ, ਗੋਲਾ ਬਾਰੂਦ ਵੀ ਜ਼ਬਤ ਕੀਤਾ ਗਿਆ। ਆਸਾਮ ਰਾਈਫਲਜ਼, ਮਣੀਪੁਰ ਪੁਲਸ ਅਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ ਇਕ ਸੰਯੁਕਤ ਟੀਮ ਨੇ ਐਤਵਾਰ ਨੂੰ ਕਾਕਚਿੰਗ ਜ਼ਿਲ੍ਹੇ ਦੇ ਉਟਾਂਗਪੋਕਪੀ ਦੇ ਆਮ ਖੇਤਰ 'ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕਰਨ ਲਈ ਇਕ ਖੁਫ਼ੀਆ-ਆਧਾਰਤ ਮੁਹਿੰਮ ਸ਼ੁਰੂ ਕੀਤੀ, ਜਿਸ ਦੌਰਾਨ ਇਕ 0.22 ਰਾਈਫਲ, ਗੋਲਾ ਬਾਰੂਦ ਅਤੇ ਹੋਰ ਯੁੱਧ ਸੰਬੰਧੀ ਸਾਮਾਨ ਜ਼ਬਤ ਕੀਤਾ ਗਿਆ। ਜ਼ਬਤ ਸਾਮਾਨ ਮਣੀਪੁਰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ,''ਇਨ੍ਹਾਂ ਸਮੱਗਰੀ ਦੀ ਸਫ਼ਲ ਬਰਾਮਦਗੀ ਭਾਰਤੀ ਫ਼ੌਜ, ਆਸਾਮ ਰਾਈਫਲਜ਼ ਅਤੇ ਹੋਰ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਵਿਚਾਲੇ ਸਹਿਯੋਗ ਨੂੰ ਦਰਸਾਉਂਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8