ਪਤਨੀ ਨਾਲ ਝਗੜੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਬਾਗ਼ ''ਚ ਜਾ ਕੇ...
Monday, Apr 07, 2025 - 05:12 PM (IST)

ਨੈਸ਼ਨਲ ਡੈਸਕ : ਬਲੀਆ ਜ਼ਿਲ੍ਹੇ ਦੇ ਨਾਗਰਾ ਥਾਣਾ ਖੇਤਰ ਦੇ ਇੱਕ ਪਿੰਡ ਦੇ ਬਾਗ਼ ਵਿੱਚ ਇੱਕ ਨੌਜਵਾਨ ਵੱਲੋਂ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ ਵਿਵੇਕ ਕੁਮਾਰ (26) ਵਜੋਂ ਹੋਈ ਹੈ, ਜੋ ਕਿ ਨਾਗਰਾ ਥਾਣਾ ਖੇਤਰ ਦੇ ਇਨਾਮੀਪੁਰ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਐਤਵਾਰ ਰਾਤ ਨੂੰ ਇੱਕ ਦਰੱਖਤ ਨਾਲ ਲਟਕਦੀ ਹੋਈ ਮਿਲੀ। ਰਾਸਰਾ ਇਲਾਕੇ ਦੇ ਪੁਲਸ ਸਰਕਲ ਅਫ਼ਸਰ (ਸੀ.ਓ.) ਆਸ਼ੀਸ਼ ਮਿਸ਼ਰਾ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲੈ ਗਈ।
ਸੀ.ਓ. ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਵਿਵੇਕ ਆਪਣੀ ਪਤਨੀ ਪ੍ਰਿਯੰਕਾ ਨਾਲ ਅਕਸਰ ਝਗੜੇ ਕਾਰਨ ਤਣਾਅ ਵਿੱਚ ਸੀ। ਮੁੱਢਲੀ ਜਾਂਚ ਦਾ ਹਵਾਲਾ ਦਿੰਦੇ ਹੋਏ ਮਿਸ਼ਰਾ ਨੇ ਕਿਹਾ ਕਿ ਵਿਵੇਕ ਨੇ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀ ਕੀਤੀ ਹੈ। ਸੀ.ਓ. ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਛੋਟੇ ਦੀਆਂ ਅੱਖਾਂ ਮੂਹਰੇ ਹੋਇਆ ਵੱਡੇ ਭਰਾ ਦਾ ਕਤਲ, ਮੂੰਹ ਬੰਦ ਕਰਨ ਲਈ ਕਾਤਲਾਂ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e