ਪਤਨੀ ਨਾਲ ਹੋਇਆ ਝਗੜਾ ਤਾਂ ਵਿਅਕਤੀ ਨੇ ਫੇਸਬੁੱਕ ''ਤੇ ਲਾਈਵ ਹੋ ਕੇ ਲਗਾਈ ਫਾਂਸੀ
Tuesday, Jul 31, 2018 - 03:43 PM (IST)
ਗੁਰੂਗ੍ਰਾਮ— ਗੁਰੂਗ੍ਰਾਮ 'ਚ ਪਟੌਦੀ ਦੇ ਹੇਲੀ ਮੰਡੀ ਦੇ ਵਾਰਡ ਨੰਬਰ-11 ਦੇ ਵਾਸੀ ਅਮਿਤ ਚੌਹਾਨ ਨੇ ਦੇਰ ਰਾਤੀ ਪਰਿਵਾਰਕ ਝਗੜੇ ਦੇ ਚੱਲਦੇ ਫਾਂਸੀ ਲਗਾ ਲਈ। ਮ੍ਰਿਤਕ ਅਮਿਤ ਨੇ ਆਪਣੀ ਮੌਤ ਦਾ ਫੇਸਬੁੱਕ 'ਤੇ ਲਾਈਵ ਵੀ ਕੀਤਾ ਅਤੇ ਆਪਣੇ ਦੋਸਤਾਂ ਨੂੰ ਅਪੀਲ ਕੀਤੀ ਕਿ ਉਹ ਵੀਡੀਓ ਸ਼ੇਅਰ ਕਰਨ।
ਇਸ ਦੌਰਾਨ ਉਸ ਨੇ ਦੋ ਵੱਖ-ਵੱਖ ਵੀਡੀਓ ਬਣਾਈਆਂ। ਪਹਿਲੀ 2 ਮਿੰਟ 54 ਸੈਕੰਡ ਅਤੇ ਦੂਜੀ 1 ਘੰਟਾ 6 ਮਿੰਟ ਦੀ। ਜਾਣਕਾਰੀ ਮੁਤਾਬਕ ਅਮਿਤ ਦਾ ਆਪਣੀ ਪਤਨੀ ਪ੍ਰੀਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦੇ ਬਾਅਦ ਪ੍ਰੀਤੀ ਗੁਆਂਢ ਦੇ ਘਰ ਜਾ ਕੇ ਬੈਠ ਗਈ ਅਤੇ ਉਸ ਨੂੰ ਲੈ ਜਾਣ ਲਈ ਪਰਿਵਾਰਕ ਮੈਬਰਾਂ ਨੂੰ ਫੋਨ ਕੀਤਾ। ਜਿਸ ਦੇ ਬਾਅਦ ਪ੍ਰੀਤੀ ਦੇ ਪਰਿਵਾਰਕ ਮੈਂਬਰ ਉਸ ਨੂੰ ਆਪਣੇ ਘਰ ਲੈ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਅਮਿਤ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਅਮਿਤ ਨੇ ਆਪਣਾ ਲਾਈਵ ਸੁਸਾਈਡ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਚੁੱਪਚਾਪ ਉਸ ਦਾ ਸੰਸਕਾਰ ਵੀ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਅਮਿਤ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ। ਜਿਸ ਦਾ ਇਲਾਜ ਪੀ.ਜੀ.ਆਈ. ਰੋਹਤਕ 'ਚ ਚੱਲ ਰਿਹਾ ਸੀ ਪਰ ਅਸਲੀ ਸੱਚਾਈ ਤਾਂ ਪੁਲਸ ਜਾਂਚ ਦੇ ਬਾਅਦ ਹੀ ਸਾਹਮਣੇ ਆਵੇਗੀ।