ਵਿਆਹ ਕਰਾ 60 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਕੁੜੀ ਦੇ ਬਦਲੇ ਤੇਵਰ! ਜਦ ਸਾਹਮਣੇ ਆਈ ਸੱਚਾਈ ਤਾਂ ...

Friday, Aug 07, 2026 - 06:58 PM (IST)

ਵਿਆਹ ਕਰਾ 60 ਲੱਖ ਲਗਾ ਕੇ ਨਿਊਜ਼ੀਲੈਂਡ ਭੇਜੀ ਕੁੜੀ ਦੇ ਬਦਲੇ ਤੇਵਰ! ਜਦ ਸਾਹਮਣੇ ਆਈ ਸੱਚਾਈ ਤਾਂ ...

ਨਵਾਂਸ਼ਹਿਰ (ਤ੍ਰਿਪਾਠੀ)-ਨਿਊਜ਼ੀਲੈਂਡ ਵਿਚ ਪੀ. ਆਰ. ਦਿਵਾਉਣ ਦੇ ਬਹਾਨੇ ਵਿਆਹ ਕਰਵਾ ਕੇ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਗਈ ਕੁੜੀ ਅਤੇ ਉਸ ਦੀ ਮਾਂ ਵੱਲੋਂ ਲੜਕੇ ਖ਼ਿਲਾਫ਼ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਡਿਪੋਰਟ ਕਰਵਾਉਣ ਦੀ ਕੋਸ਼ਿਸ਼ ਕਰਨ ਅਤੇ ਪੱਕਾ ਕਰਵਾਉਣ ਦੇ ਇਕਰਾਰ ਤੋਂ ਪਿੱਛੇ ਹੱਟਣ ਦੇ ਦੋਸ਼ ਵਿਚ ਪੁਲਸ ਨੇ ਮਾਂ-ਬੇਟੀ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਜਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਾਜਮਪੁਰ ਤਹਿਸੀਲ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ। ਉਸ ਕੋਲ 10-12 ਏਕੜ ਜ਼ਮੀਨ ਹੈ ਅਤੇ 30-35 ਏਕੜ ਠੇਕੇ 'ਤੇ ਲਈ ਹੋਈ ਹੈ।

ਉਸ ਨੇ ਦੱਸਿਆ ਕਿ ਪਿੰਡ ਮੰਡੀ ਅੱਪਰਾ ਤਹਿਸੀਲ ਫਿਲੌਰ ਦੀ ਰਹਿਣ ਵਾਲੀ ਸੁਖਜੀਤ ਕੌਰ ਵਿਧਵਾ ਬਲਿਹਾਰ ਸਿੰਘ ਦੀ ਲੜਕੀ ਜੈਸਮੀਨ ਕੌਰ ਨੇ ਆਇਲੈਟਸ ਪਾਸ ਕੀਤੀ ਹੋਈ ਸੀ। ਉਹ ਉਸ ਨੂੰ ਵਿਦੇਸ਼ ਭੇਜਣਾ ਚਾਹੁੰਦੀ ਸੀ ਪਰ ਉਸ ਕੋਲ ਉਸ ਨੂੰ ਵਿਦੇਸ਼ ਭੇਜਣ ਦਾ ਖ਼ਰਚਾ ਨਹੀਂ ਸੀ, ਉਸ ਨੇ ਆਪਣੀ ਭਰਜਾਈ ਮੋਹਨ ਕੌਰ ਪਤਨੀ ਮਹਿੰਦਰ ਸਿੰਘ ਨਾਲ ਸੰਪਰਕ ਕਰਕੇ ਉਸ ਦੇ ਲੜਕੇ ਕਰਮਵੀਰ ਸਿੰਘ ਨੂੰ ਨਿਊਜ਼ੀਲੈਂਡ ਦੀ ਪੀ. ਆਰ. ਦਿਵਾਉਣ ਲਈ ਕੁੜੀ ਨਾਲ ਵਿਆਹ ਕਰਵਾਉਣ ਅਤੇ ਆਪਣੇ ਖਰਚੇ 'ਤੇ ਸਟੱਡੀ ਵੀਜ਼ੇ 'ਤੇ ਨਿਊਜ਼ੀਲੈਂਡ ਭੇਜਣ ਪ੍ਰਸਤਾਵ ਰੱਖਿਆ। ਉਸ ਨੇ ਕਿਹਾ ਕਿ ਉਸ ਦੀ ਬੇਟੀ ਜੈਸਮੀਨ ਨਿਊਜ਼ੀਲੈਂਡ ਪਹੁੰਚ ਕੇ ਉਸ ਦੇ ਬੇਟੇ ਦੇ ਸਾਰੇ ਦਸਤਾਵੇਜ਼ ਪੂਰੇ ਕਰਕੇ ਉਸ ਨੂੰ ਨਿਊਜ਼ੀਲੈਂਡ ਬੁਲਾ ਲਵੇਗੀ। ਉਸ ਨੇ ਆਪਣੇ ਪ੍ਰਸਤਾਵ ਵਿਚ ਕਿਹਾ ਹੈ ਕਿ ਕਾਨੂੰਨ ਮੁਤਾਬਕ ਜਦੋਂ ਉਸ ਦਾ ਪੁੱਤਰ ਨਿਊਜ਼ੀਲੈਂਡ ਵਿਚ ਸੈਟਲ ਹੋ ਜਾਂਦਾ ਹੈ ਤਾਂ ਉਹ ਤਲਾਕ ਲੈ ਸਕਦਾ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਕਤ ਸੁਖਜੀਤ ਕੌਰ ਦੀਆਂ ਗੱਲਾਂ 'ਤੇ ਭਰੋਸਾ ਕਰਕੇ ਉਨ੍ਹਾਂ ਆਪਣੇ ਮੁੰਡੇ ਦਾ ਵਿਆਹ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਕ ਕਰਵਾ ਕੇ ਉਸ ਦਾ ਵਿਆਹ ਰਜਿਸਟਰਡ ਕਰਵਾ ਦਿੱਤਾ।

ਇਹ ਵੀ ਪੜ੍ਹੋ: ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ ਜ਼ਿੰਮੇਵਾਰੀ

ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਨੇ ਕਰੀਬ 25 ਲੱਖ ਰੁਪਏ ਖ਼ਰਚ ਕਰਕੇ ਜੈਸਮੀਨ ਨੂੰ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਭੇਜਿਆ ਅਤੇ ਉਸ ਦੇ ਜਾਣ 'ਤੇ ਹੋਰ ਵੀ ਕਈ ਖ਼ਰਚੇ ਕੀਤੇ। ਉਸ ਨੇ ਦੱਸਿਆ ਕਿ 29 ਅਪ੍ਰੈਲ ਨੂੰ ਉਸ ਦਾ ਲੜਕਾ ਕਰਮਵੀਰ ਸਪਾਉਸ ਵੀਜ਼ੇ ’ਤੇ ਨਿਊਜ਼ੀਲੈਂਡ ਗਿਆ ਸੀ। ਜਿੱਥੇ ਜੈਸਮੀਨ ਕੌਰ ਨੇ 7 ਹਜ਼ਾਰ ਨਿਊਜ਼ੀਲੈਂਡ ਡਾਲਰ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ ਨਿਊਜ਼ੀਲੈਂਡ ਪਹੁੰਚਿਆ ਤਾਂ ਜੈਸਮੀਨ ਨੇ ਉਸ ਨੂੰ ਬਲੈਕਮੇਲ ਕਰਕੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।

ਉਸ ਨੇ ਦੱਸਿਆ ਕਿ ਉਸ ਨੇ ਸਟੱਡੀ ਵੀਜ਼ੇ ਦੀ ਫ਼ੀਸ ਸਮੇਤ ਜਸਮੀਨ ਕੌਰ ਅਤੇ ਉਸ ਦੀ ਮਾਂ ਨੂੰ ਕਰੀਬ 70 ਲੱਖ ਰੁਪਏ ਦੇ ਚੁੱਕੇ ਸਨ। ਉਸ ਨੇ ਦੱਸਿਆ ਕਿ ਜੈਸਮੀਨ ਕੌਰ ਨੇ ਨਿਊਜ਼ੀਲੈਂਡ ਵਿਚ ਆਪਣੀ ਵੀਜ਼ੇ ਦੀ ਮਿਆਦ ਤਾਂ ਵਧਾ ਦਿੱਤੀ ਪਰ ਉਨ੍ਹਾਂ ਦੇ ਮੁੰਡੇ ਦੇ ਵੀਜ਼ੇ ਦੀ ਮਿਆਦ ਨਹੀਂ ਵਧਾਈ। ਇਸ ਦੇ ਉਲਟ ਜਦੋਂ ਉਸ ਦੀ ਹੋਰ ਪੈਸਿਆਂ ਦੀ ਮੰਗ ਪੂਰੀ ਨਾ ਹੋਈ ਤਾਂ ਉਸ ਦੇ ਬੇਟੇ ਬਾਰੇ ਉਥੋਂ ਦੀ ਪੁਲਸ ਕੋਲ ਸ਼ਿਕਾਇਤ ਕੀਤੀ ਅਤੇ ਅੰਬੈਸੀ ਨੂੰ ਉਸ ਦੇ ਪੁੱਤਰ ਨੂੰ ਭਾਰਤ ਵਾਪਸ ਭੇਜਣ ਲਈ ਈ-ਮੇਲ ਭੇਜੀ। ਉਸ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਵੀਜ਼ੇ ਦੀ ਮਿਆਦ ਅਦਾਲਤ ਤੋਂ 1 ਅਕਤੂਬਰ 2026 ਤੱਕ ਵਧਾ ਲਈ।

ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ 'ਤੀ ਤਾਇਨਾਤੀ

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਪਰੋਕਤ ਸੁਖਜੀਤ ਕੌਰ ਅਤੇ ਉਸ ਦੀ ਲੜਕੀ ਜੈਸਮੀਨ ਨੇ ਉਸ ਨਾਲ ਕਰੀਬ 60-70 ਲੱਖ ਰੁਪਏ ਦੀ ਠੱਗੀ ਮਾਰੀ, ਉਸ ਦੇ ਲੜਕੇ ਦੀ ਜਾਨ ਨੂੰ ਵਿਦੇਸ਼ ਵਿਚ ਜਾ ਕੇ ਖ਼ਤਰੇ ਵਿਚ ਪਾ ਕੇ ਉਸ ਦਾ ਭਵਿੱਖ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ, ਧੋਖਾਦੇਹੀ ਦੀ ਨੀਅਤ ਨਾਲ ਆਪਣੇ ਸਟੱਡੀ ਵੀਜ਼ੇ ਦੀ ਮਿਆਦ ਵਿਚ ਵਾਧਾ ਕਰਕੇ ਉਸ ਦੇ ਲੜਕੇ ਦੇ ਕਰਮਵੀਰ ਸਿੰਘ ਦੇ ਵੀਜ਼ੇ ਦੀ ਮਿਆਦ ਵਿਚ ਵਾਧਾ ਨਾ ਕਰਵਾ ਕੇ ਅਤੇ ਕਰਮਵੀਰ ਨੂੰ ਪੱਕਾ ਕਰਵਾਉਣ ਦੇ ਇਕਰਾਰ ਤੋਂ ਮੁੱਕਰਨ ਦੇ ਦੋਸ਼ਾਂ ’ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਪਰੋਕਤ ਸ਼ਿਕਾਇਤ ਦੀ ਪੜਤਾਲ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਦੋਸ਼ੀ ਜਸਮੀਨ ਕੌਰ ਪੁੱਤਰੀ ਬਲਿਹਾਰ ਸਿੰਘ ਅਤੇ ਸੁਖਜੀਤ ਕੌਰ ਪਤਨੀ ਬਲਿਹਾਰ ਸਿੰਘ ਖ਼ਿਲਾਫ਼ ਭਾਰਤੀ ਜ਼਼ਾਬਤਾ ਸੰਘਤਾ 2023 ਦੀ ਧਾਰਾ 318 (4) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News