ਨਰਿੰਦਰ ਮੋਦੀ ਚੌਕ ਨਾਮ ਰੱਖਣ ਕਰਕੇ ਨਹੀਂ ਹੋਈ ਦਰਭੰਗਾ ''ਚ ਹੱਤਿਆ : ਸ਼ੁਸ਼ੀਲ ਮੋਦੀ
Saturday, Mar 17, 2018 - 10:51 AM (IST)
ਪਟਨਾ— ਬਿਹਾਰ ਦੇ ਉਪ ਮੁੱਖਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਦਰਭੰਗਾ ਜ਼ਿਲੇ 'ਚ ਭਾਜਪਾ ਕਾਰਜਕਰਤਾ ਦੀ ਗਲ ਕੱਟ ਕੇ ਹੱਤਿਆ ਕੀਤੇ ਜਾਣ ਪਿਛੇ ਨਰਿੰਦਰ ਮੋਦੀ ਚੌਕ ਕਰਵਾਉਣ ਦੇ ਦੋਸ਼ ਨੂੰ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹੈ ਹੈ ਕਿ ਇਸ ਹੱਤਿਆ ਦੇ ਪਿਛੇ ਜ਼ਮੀਨ ਵਿਵਾਦ ਹੈ ਅਤੇ ਉਸ ਦਾ ਮੋਦੀ ਚੌਕ ਬਣਵਾਏ ਜਾਣ ਨਾਲ ਕੋਈ ਲੈਣਾ-ਦੈਣਾ ਨਹੀਂ ਹੈ। ਡਿਪਟੀ ਸੀ.ਐੈੱਮ. ਨੇ ਇਹ ਵੀ ਕਿਹਾ ਹੈ ਕਿ ਚੌਰਾਹੇ 'ਤੇ ਲਗਾਇਆ ਬੋਰਡ ਕਾਫੀ ਪੁਰਾਣਾ ਹੈ।
ਸੁਸ਼ੀਲ ਮੋਦੀ ਨੇ ਟਵੀਟ ਕਰਕੇ ਕਿਹਾ, ''ਇਹ ਦੋਸ਼ ਪੂਰੀ ਤਰ੍ਹਾਂ ਨਾਲ ਗਲਤ ਹੈ ਕਿ ਮੋਦੀ ਚੌਕ ਨਾਮ ਰੱਖਣ ਦੇ ਕਾਰਨ ਦਰਭੰਗ 'ਚ ਹੱਤਿਆ ਕਰ ਦਿੱਤੀ ਗਈ ਹੈ। ਇਹ ਇਕ ਜ਼ਮੀਨ ਵਿਵਾਦ ਦਾ ਮਾਮਲਾ ਹੈ। ਮੋਦੀ ਚੌਕ ਨਾਮ ਨਾਲ ਬਹੁਤ ਪਹਿਲਾਂ ਹੀ ਲਗਾ ਦਿੱਤਾ ਗਿਆ ਸੀ। ਇਸ ਹੱਤਿਆਂ ਦਾ ਮੋਦੀ ਬੋਰਡ ਨਾਲ ਕੋਈ ਸੰਬੰਧ ਨਹੀਂ ਹੈ।' ਉਧਰ ਦਰਭੰਗਾ ਦੇ ਐੈੱਸ.ਐੈੱਸ.ਪੀ. ਸੱਤਿਆ ਵੀਰ ਸਿੰਘ ਨੇ ਵੀ ਕਿਹਾ ਕਿ ਜ਼ਮੀਨ ਦਾ ਪੁਰਾਣਾ ਵਿਵਾਦ ਸੀ ਅਤੇ ਹੱਤਿਆ ਦਾ ਨਰਿੰਦਰ ਮੋਦੀ ਚੌਕ ਨਾਮ ਰੱਖਣ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ।
Totally false that murder in Darbhanga cose of naming Modi https://t.co/Vzjoj6xJaW of land dispute.Board was put long back,Murder has nothing to do with Board.
— Sushil Kumar Modi (@SushilModi) March 16, 2018
ਉਨ੍ਹਾਂ ਨੇ ਕਿਹਾ ਕਿ ਆਪਣੀ ਨਿੱਜੀ ਜ਼ਮੀਨ ਦਾ ਨਾਮ ਨਰਿੰਦਰ ਮੋਦੀ ਚੌਕ ਰੱਖ ਦਿੱਤਾ ਸੀ। ਐੈੱਸ.ਐੈੱਸ.ਪੀ. ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਬੇਟੇ ਨੂੰ ਲਾਠੀਆਂ ਨਾਲ ਕੁੱਟਿਆ ਗਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਹੁਣ ਪਿੰਡ 'ਚ ਕੋਈ ਤਨਾਅ ਨਹੀਂ ਹੈ। ਦੱਸ ਦੇਣ, ਵੀਰਵਾਰ ਰਾਤ ਨੂੰ ਦਰਭੰਗਾ ਜ਼ਿਲੇ 'ਚ ਪੀ.ਐੈੱਮ. ਨਰਿੰਦਰ ਮੋਦੀ ਦੇ ਨਾਮ 'ਤੇ ਇਕ ਚੌਰਾਹੇ ਦਾ ਨਾਮਜ਼ਦਗੀ ਕਰਨ 'ਤੇ ਕੁਝ ਲੋਕਾਂ ਨੇ ਭਾਜਪਾ ਦੇ ਇਕ ਸਥਾਨਕ ਕਾਰਜਕਰਤਾ ਦੇ ਪਿਤਾ ਦਾ ਸਿਰ ਕੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਭਾਜਪਾ ਕਾਰਜਕਰਤਾ ਕਮਲੇਸ਼ ਯਾਦਵ ਦੇ ਘਰ 'ਚ 40-50 ਤਲਵਾਰਧਾਰੀ ਲੋਕਾਂ ਵੱਲੋਂ ਕੀਤੇ ਗਏ ਇਸ ਹਮਲੇ 'ਚ ਉਨ੍ਹਾਂ ਦੇ ਭਰਾ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ, ਜਿਨ੍ਹਾਂ ਤੋਂ ਬਾਅਦ ਉਨ੍ਹਾਂ ਨੇ ਦਰਭੰਗਾ ਦੇ ਸਥਾਨਕ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦਰਭੰਗਾ 'ਚ ਭਾਜਪਾ ਦੇ ਸਥਾਨਕ ਨੇਤਾ ਕਮਲੇਸ਼ ਯਾਦਵ ਨੇ ਲੱਗਭਗ 2 ਸਾਲ ਪਹਿਲਾਂ ਆਪਣੇ ਘਰ ਨਜ਼ਦੀਕ ਸਿਥਤ ਇਕ ਚੌਰਾਹੇ ਦਾ ਨਾਮਜ਼ਦਗੀ ਕਰਦੇ ਹੋਏ ਉਥੇ 'ਮੋਦੀ ਚੌਕ' ਨਾਮ ਦਾ ਬੋਰਡ ਲਗਾ ਦਿੱਤਾ ਸੀ। ਇਸ ਨਾਲ ਕਮਲੇਸ਼ ਦੇ ਪਿੰਡ ਦੇ ਕੁਝ ਲੋਕ ਉਸ ਤੋਂ ਨਾਰਾਜ਼ ਸਨ।
40-50 ਤਲਵਾਰਧਾਰੀਆਂ ਲੋਕਾਂ ਨੇ ਕੀਤੀ ਹੱਤਿਆ
ਕਮਲੇਸ਼ ਦੇ ਭਰਾ ਮੁਤਾਬਕ, ਇਸ ਰੰਜਿਸ਼ 'ਚ ਤਲਵਾਰ ਅਤੇ ਹਾਕੀਆਂ ਲੈ ਕੇ 40-50 ਲੋਕਾਂ ਨੇ ਵੀਰਵਾਰ ਦੇਰ ਰਾਤ ਕਮਲੇਸ਼ ਦੇ ਘਰ 'ਤੇ ਹਮਲਾ ਕੀਤਾ ਅਤੇ ਉਥੇ ਮੌਜ਼ੂਦ ਉਸ ਦੇ ਪਿਤਾ ਰਾਮਚੰਦਰ ਯਾਦਵ ਦਾ ਸਿਰ ਕੱਟ ਕੇ ਉਨ੍ਹਾਂ ਦਾ ਹੱਤਿਆ ਕਰ ਦਿੱਤੀ। ਇਸ ਤੋਂ ਇਲਾਵਾ ਭੀੜ 'ਚ ਸ਼ਾਮਲ ਸਾਰੇ ਲੋਕਾਂ ਫਰਾਰ ਹੋ ਗਏ, ਜਿਸ ਤੋਂ ਬਾਅਦ ਜ਼ਖਮੀ ਕਮਲੇਸ਼ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
