ਨਦੀ ''ਚ ਡੁੱਬਦੀ ਕੁੜੀ ਨੂੰ ਬਚਾਉਣ ਪਾਣੀ ''ਚ ਉਤਰੇ 5 ਨੌਜਵਾਨ ! ਕੁੜੀ ਤਾਂ ਬਚ ਗਈ, ਖ਼ੁਦ ਡੁੱਬ ਗਏ
Sunday, May 31, 2026 - 11:00 AM (IST)
ਕੁਰਨੂਲ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ 'ਚ ਤੁੰਗਭਦਰਾ ਨਦੀ 'ਚ ਡਿੱਗੀ ਇਕ ਨਾਬਾਲਗ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ 'ਚ 5 ਲੋਕ ਡੁੱਬ ਗਏ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਖਇ ਸ਼ਨੀਵਾਰ ਸ਼ਾਮ 4.30 ਵਜੇ ਕੁੜੀ ਨਦੀ 'ਚ ਆਪਣੇ ਪੈਰ ਧੋ ਰਹੀ ਸੀ, ਉਦੋਂ ਉਹ ਫਿਸਲ ਗਈ ਅਤੇ ਤੇਜ਼ ਵਹਾਅ 'ਚ ਰੁੜ੍ਹ ਗਈ।
ਅਧਿਕਾਰੀ ਨੇ ਦੱਸਿਆ,''ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਨਦੀ 'ਚ ਛਾਲ ਮਾਰਨ ਵਾਲੇ 5 ਲੋਕ ਡੁੱਬ ਗਏ, ਹਾਲਾਂਕਿ ਕੁੜੀ ਨੂੰ ਬਚਾ ਲਿਆ ਗਇਆ।'' ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਜਾਨ ਗੁਆਉਣ ਵਾਲੇ ਸਾਰੇ ਵਿਅਕਤੀ ਨੇੜੇ-ਤੇੜੇ ਦੇ ਪਿੰਡਾਂ ਦੇ ਰਹਿਣ ਵਾਲੇ ਸਨ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲਸ ਨੇ ਰਾਜ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਸਡੀਆਰਐੱਫ) ਦੀ ਟੀਮ ਦੀ ਮਦਦ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
