ਸੱਸ ਦੇ ਸਸਕਾਰ ''ਤੇ ਆਏ ਜਵਾਈ ਨੂੰ ਨਦੀ ''ਚ ਖਿੱਚ ਕੇ ਲੈ ਗਿਆ ਮਗਰਮੱਛ, ਨਹੀਂ ਲੱਗੀ ਕੋਈ ਉੱਘ-ਸੁੱਘ

Thursday, May 21, 2026 - 01:40 PM (IST)

ਸੱਸ ਦੇ ਸਸਕਾਰ ''ਤੇ ਆਏ ਜਵਾਈ ਨੂੰ ਨਦੀ ''ਚ ਖਿੱਚ ਕੇ ਲੈ ਗਿਆ ਮਗਰਮੱਛ, ਨਹੀਂ ਲੱਗੀ ਕੋਈ ਉੱਘ-ਸੁੱਘ

ਗੋਂਡਾ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਆਪਣੀ ਸੱਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਗਾਜ਼ੀਆਬਾਦ ਤੋਂ ਆਏ ਇਕ ਨੌਜਵਾਨ ਨੂੰ ਸਰਯੂ ਨਦੀ 'ਚ ਇਸ਼ਨਾਨ ਦੌਰਾਨ ਮਗਰਮੱਛ ਨੇ ਪਾਣੀ 'ਚ ਖਿੱਚ ਲਿਆ। ਪੁਲਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਗਾਜ਼ੀਆਬਾਦ ਦੇ ਪਰੀ ਚੌਕ ਇਲਾਕੇ ਦੇ ਵਾਸੀ ਦੀਪਕ (30) ਆਪਣੀ ਸੱਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਉਮਰੀ ਬੇਗਮਗੰਜ ਆਇਆ ਸੀ ਅਤੇ ਇਸ ਦੌਰਾਨ ਉਹ ਹੋਰ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨਾਲ ਸੋਨੌਲੀ ਮੁਹੰਮਦਪੁਰ ਕੋਲ ਸਰਯੂ ਨਦੀ 'ਚ ਇਸ਼ਨਾਨ ਕਰਨ ਗਿਆ ਸੀ। 

ਪੁਲਸ ਨੇ ਦੱਸਿਆ ਕਿ ਇਸੇ ਦੌਰਾਨ ਅਚਾਨਕ ਇਕ ਮਗਰਮੱਛ ਨੇ ਉਸ 'ਤੇ ਹਮਲਾ ਕਰ ਕੇ ਨਦੀ 'ਚ ਖਿੱਚ ਲਿਆ, ਜਿਸ ਨਾਲ ਉੱਥੇ ਮੌਜੂਦ ਲੋਕਾਂ ਵਿਚਾਲੇ ਭਾਜੜਾਂ ਪੈ ਗਈਆਂ। ਪੁਲਸ ਨੇ ਦੱਸਿਆ ਕਿ ਸਥਾਨਕ ਵਾਸੀਆਂ ਨੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲ ਸਕੀ। ਦੀਪਕ ਦੇ ਸਹੁਰੇ ਬਾਬੂਲਾਲ ਸ਼ਰਮਾ ਨੇ ਦੱਸਿਆ ਕਿ ਇਸ਼ਨਾਨ ਦੌਰਾਨ ਮਗਰਮੱਛ ਨੇ ਦੀਪਕ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਖਿੱਚ ਕੇ ਡੂੰਘੇ ਪਾਣੀ 'ਚ ਲੈ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਹਾਲਾਂਕਿ ਸਮਾਚਾਰ ਲਿਖੇ ਜਾਣ ਤੱਕ ਨੌਜਵਾਨ ਦਾ ਕੋਈ ਪਤਾ ਨਹੀਂ ਲੱਗ ਸਕਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News