ਕਾਰ ਦੀ ਟੱਕਰ ਕਾਰਨ ਐਕਟਿਵਾ ਸਵਾਰ ਨੌਜਵਾਨ ਦੀ ਮੌਤ
Sunday, May 31, 2026 - 12:44 PM (IST)
ਹੁਸ਼ਿਆਰਪੁਰ (ਰਾਕੇਸ਼)-ਥਾਣਾ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਪੁਰਹੀਰਾਂ ਪੁਲਸ ਨੇ ਸੜਕ ਹਾਦਸੇ ’ਚ ਹੋਈ ਮੌਤ ਦੇ ਮਾਮਲੇ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਵਾਈ ਸ਼ਿਕਾਇਤ ’ਚ ਨਰਿੰਦਰ ਪਾਲ ਪੁੱਤਰ ਦਲੀਪਾ ਰਾਮ ਨਿਵਾਸੀ ਰਹੀਮਪੁਰ ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਹਾਲ ਨਿਵਾਸੀ ਪੀਰ ਵਾਲੀ ਗਲੀ, ਮੁਹੱਲਾ ਬੇਗਮਪੁਰਾ ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਨੇ ਦੱਸਿਆ ਕਿ ਉਹ ਆਟੋ ਰਿਕਸ਼ਾ ਚਲਾਉਂਦਾ ਹੈ।
28 ਮਈ ਨੂੰ ਉਹ ਆਪਣੇ ਭਰਾ ਬਲਵੰਤ ਰਾਏ ਨੂੰ ਮਿਲਣ ਲਈ ਰਹੀਮਪੁਰ ਆਇਆ ਹੋਇਆ ਸੀ। ਵਾਪਸ ਜਾਣ ਲਈ ਉਸ ਨੇ ਆਪਣੇ ਬੇਟੇ ਤਸਵੀਰ ਕੁਮਾਰ ਪਾਲ ਨੂੰ ਬੁਲਾਇਆ, ਜੋ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਉਸ ਨੂੰ ਲੈਣ ਰਹੀਮਪੁਰ ਪਹੁੰਚਿਆ। ਉਹ ਮੁਹੱਲਾ ਰਹੀਮਪੁਰ ਦੀ ਗਲੀ ’ਚੋਂ ਮੇਨ ਰੋਡ ਵੱਲ ਨਿਕਲਿਆ। ਰਾਤ ਕਰੀਬ 12 ਵਜੇ ਉਸ ਦੇ ਬੇਟੇ ਨੇ ਆਪਣੀ ਐਕਟਿਵਾ ਫ਼ਤਿਹਗੜ੍ਹ ਵੱਲ ਖੜ੍ਹੀ ਕੀਤੀ ਹੋਈ ਸੀ ਕਿ ਫਤਿਹਗੜ੍ਹ ਚੁੰਗੀ ਵੱਲੋਂ ਇਕ ਗੱਡੀ ਆਈ ਅਤੇ ਉਸ ਨੇ ਇਕਦਮ ਕੱਟ ਮਾਰਿਆ।
ਇਹ ਵੀ ਪੜ੍ਹੋ: ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਉਸ ਦਾ ਬੇਟਾ ਐਕਟਿਵਾ ’ਤੇ ਹੀ ਬੈਠਾ ਸੀ ਅਤੇ ਟੱਕਰ ਲੱਗਣ ਕਾਰਨ ਉਸ ਦਾ ਬੇਟਾ ਜ਼ਮੀਨ ’ਤੇ ਡਿੱਗ ਪਿਆ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਕ ਨਿੱਜੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਫਿਰ ਉਸ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮੁਲਜ਼ਮ ਅਜੇ ਕੁਮਾਰ ਪੁੱਤਰ ਰਾਜ ਮਸੀਹ ਨਿਵਾਸੀ ਸੰਸਾਰਪੁਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: PSPCL ਦਾ ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
