ਜੰਮੂ ਕਸ਼ਮੀਰ : ਪਹਿਲਾਂ ਕੀਤਾ ਕੁੜੀ ਦਾ ਕਤਲ, ਫਿਰ ਸਰੀਰ ਦੇ ਟੁਕੜਿਆਂ ਨੂੰ ਵੱਖ-ਵੱਖ ਥਾਂਵਾਂ ''ਤੇ ਦਫ਼ਨਾਇਆ

Sunday, Mar 12, 2023 - 12:38 PM (IST)

ਜੰਮੂ ਕਸ਼ਮੀਰ : ਪਹਿਲਾਂ ਕੀਤਾ ਕੁੜੀ ਦਾ ਕਤਲ, ਫਿਰ ਸਰੀਰ ਦੇ ਟੁਕੜਿਆਂ ਨੂੰ ਵੱਖ-ਵੱਖ ਥਾਂਵਾਂ ''ਤੇ ਦਫ਼ਨਾਇਆ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਇਕ ਕੁੜੀ ਦਾ ਕਤਲ ਕਰ ਕੇ ਉਸ ਦੇ ਸਰੀਰ ਦੇ ਟੁਕੜਿਆਂ ਨੂੰ ਵੱਖ-ਵੱਖ ਥਾਂਵਾਂ 'ਤੇ ਦਫਨਾਉਣ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਐਤਵਾਰ ਨੂੰ ਇੱਥੇ ਜਾਰੀ ਬਿਆਨ 'ਚ ਦੱਸਿਆ ਹੈ ਕਿ 8 ਮਾਰਚ ਨੂੰ ਸੋਈਬਗ ਬਡਗਾਮ ਦੇ ਤਨਵੀਰ ਅਹਿਮਦ ਖਾਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 30 ਸਾਲਾ ਭੈਣ 7 ਮਾਰਚ ਨੂੰ ਕੋਚਿੰਗ ਲਈ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਝੌਂਪੜੀ 'ਚ ਅੱਗ ਲੱਗਣ ਨਾਲ 3 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰ ਜਿਊਂਦੇ ਸੜੇ 

ਪੁਲਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਇ ਦੌਰਾਨ ਮੋਹਨਪੋਰਾ ਬਡਗਾਮ ਵਾਸੀ ਸ਼ਬੀਰ ਅਹਿਮਦ ਸਮੇਤ ਕਈ ਸ਼ੱਕੀਆਂ ਨੂੰ ਫੜਿਆ ਗਿਆ। ਲਗਾਤਾਰ ਪੁੱਛ-ਗਿੱਛ ਤੋਂ ਬਾਅਦ ਕਸ਼ਮੀਰ ਨੇ ਲਾਪਤਾ ਕੁੜੀ ਦਾ ਕਤਲ ਕਰਨ ਅਤੇ ਆਪਣਾ ਅਪਰਾਧ ਲੁਕਾਉਣ ਦੀ ਗੱਲ ਕਬੂਲ ਕੀਤੀ। ਪੁਲਸ ਨੇ ਦੱਸਿਆ ਕਿ ਅਪਰਾਧੀ ਨੇ ਲਾਸ਼ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਵੱਖ-ਵੱਖ ਥਾਵਾਂ 'ਤੇ ਦਫ਼ਨਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸ਼ੱਬੀਰ ਦੀ ਨਿਸ਼ਾਨਦੇਹੀ 'ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੋਂ ਲਾਸ਼ ਦੇ ਟੁਕੜੇ  ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ-ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News