17 ਸਾਲ ਪਹਿਲਾਂ ਜਿਸ ਭਰਾ ਦੇ ਕਤਲ ਕੇਸ ''ਚ ਹੋਈ ਸਜ਼ਾ ਉਹ ਨਿਕਲਿਆ ਜ਼ਿੰਦਾ, ਪੁਲਸ ਵੀ ਰਹਿ ਗਈ ਹੱਕੀ ਬੱਕੀ
Wednesday, Jan 08, 2025 - 04:24 PM (IST)
ਵੈੱਬ ਡੈਸਕ : 17 ਸਾਲ ਪਹਿਲਾਂ ਇੱਕ ਵਿਅਕਤੀ ਦਾ 'ਕਤਲ' ਹੋਇਆ, ਮਾਮਲੇ 'ਚ 4 ਲੋਕ ਜੇਲ੍ਹ ਗਏ ਸਨ, ਇੱਕ ਦੋਸ਼ੀ ਦੀ ਮੌਤ ਹੋ ਗਈ... ਪਰ ਹੁਣ ਖੁਲਾਸਾ ਹੋਇਆ ਹੈ ਕਿ ਜਿਸ ਨਥਾਨੀ ਪਾਲ ਦੇ ਕਤਲ ਚਾਰਾਂ ਨੂੰ ਜੇਲ੍ਹ ਹੋਈ ਸੀ ਉਹ ਜ਼ਿੰਦਾ ਨਿਕਲਿਆ ਤੇ ਝਾਂਸੀ ਵਿਚ ਰਹਿ ਰਿਹਾ ਹੈ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਹੈ। ਆਓ ਜਾਣਦੇ ਹਾਂ ਪੂਰੀ ਕਹਾਣੀ...
ਇਹ ਵੀ ਪੜ੍ਹੋ : Punjab ਦੇ 6 ਸਾਲ ਦੇ ਬੱਚੇ ਨੇ ਰਚ'ਤਾ ਇਤਿਹਾਸ, ਹਰ ਕੋਈ ਕਰ ਰਿਹੈ ਵਾਹ-ਵਾਹ
ਦਰਅਸਲ, ਹਾਲ ਹੀ ਵਿੱਚ ਯੂਪੀ ਦੇ ਝਾਂਸੀ ਵਿੱਚ ਗਸ਼ਤ ਦੌਰਾਨ ਪੁਲਸ ਨੂੰ ਬਿਹਾਰ ਪੁਲਸ ਦੇ ਰਿਕਾਰਡ ਵਿੱਚ ਇੱਕ ਅਜਿਹੇ ਵਿਅਕਤੀ ਦਾ ਪਤਾ ਲੱਗਿਆ, ਜਿਸਦਾ ਕਤਲ 17 ਸਾਲ ਪਹਿਲਾਂ ਹੋਇਆ ਸੀ। ਇੰਨਾ ਹੀ ਨਹੀਂ ਉਸਦੇ ਕਤਲ ਦੇ ਦੋਸ਼ 'ਚ ਚਾਰ ਵਿਅਕਤੀ ਜੇਲ੍ਹ ਵੀ ਜਾ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ ਅਤੇ ਤਿੰਨ ਅਜੇ ਜ਼ਮਾਨਤ 'ਤੇ ਬਾਹਰ ਹਨ।
ਇਹ ਵੀ ਪੜ੍ਹੋ : ਆ ਗਈ ਸਾਲ 2025 ਦੀ ਪਹਿਲੀ ਹੈਟ੍ਰਿਕ, ਇਸ ਗੇਂਦਬਾਜ਼ ਨੇ ਕ੍ਰਿਕਟ ਜਗਤ 'ਚ ਮਚਾਇਆ ਤਹਿਲਕਾ
ਨਥਾਨੀ ਪਾਲ ਦੇ ਜ਼ਿੰਦਾ ਹੋਣ ਦੀ ਸੂਚਨਾ ਮਿਲਦੇ ਹੀ ਦੋਸ਼ੀ ਝਾਂਸੀ ਪਹੁੰਚੇ ਅਤੇ ਪੁਲਸ ਦਾ ਧੰਨਵਾਦ ਕੀਤਾ। ਉਸਦਾ ਕਹਿਣਾ ਹੈ ਕਿ ਪੁਲਸ ਨੇ ਉਸਨੂੰ ਜੇਲ੍ਹ ਵਿੱਚ ਸੜਨ ਤੋਂ ਬਚਾਇਆ। ਫਿਲਹਾਲ ਝਾਂਸੀ ਪੁਲਸ ਨੇ ਬਿਹਾਰ ਪੁਲਸ ਨੂੰ ਬੁਲਾ ਕੇ ਨਥਾਨੀ ਪਾਲ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ।
ਦੱਸ ਦਈਏ ਕਿ ਝਾਂਸੀ ਦੇ ਬਰੂਸਾਗਰ ਥਾਣਾ ਪੁਲਸ 6 ਜਨਵਰੀ ਦੀ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਰ 'ਚ ਗਸ਼ਤ ਕਰ ਰਹੀ ਸੀ। ਉਦੋਂ ਪਿੰਡ ਧਾਵਾੜਾ ਭੜੌਨਲ ਵਿੱਚ ਇੱਕ ਸ਼ੱਕੀ ਵਿਅਕਤੀ ਦੇਖਿਆ ਗਿਆ। ਸ਼ੱਕ ਪੈਣ 'ਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕਰੀਬ 6 ਮਹੀਨਿਆਂ ਤੋਂ ਝਾਂਸੀ 'ਚ ਰਹਿ ਰਿਹਾ ਸੀ। ਅਜਿਹੇ 'ਚ ਉਸ ਨੂੰ ਫੜ ਕੇ ਥਾਣੇ ਲਿਆਂਦਾ ਗਿਆ, ਜਿੱਥੇ ਪਤਾ ਲੱਗਾ ਕਿ ਉਸ ਦਾ ਨਾਂ ਨਥਾਨੀ ਪਾਲ ਹੈ ਅਤੇ ਉਹ ਰੋਹਤਾਸ ਜ਼ਿਲਾ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੀ ਉਮਰ 50 ਸਾਲ ਦੇ ਕਰੀਬ ਹੈ।
ਇਹ ਵੀ ਪੜ੍ਹੋ : 27 ਸਾਲਾ ਮਸ਼ਹੂਰ Influencer ਦੀ ਹੋਟਲ 'ਚ ਖਾਣਾ ਖਾਂਦੇ ਸਮੇਂ ਮੌਤ, ਸਦਮੇ 'ਚ ਪਰਿਵਾਰ
ਝਾਂਸੀ ਪੁਲਸ ਅਨੁਸਾਰ ਨਥਾਨੀ ਪਾਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਸੀ ਤਾਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ। ਵਿਆਹ ਦੇ ਕਈ ਸਾਲ ਬਾਅਦ ਵੀ ਬੱਚੇ ਨਾ ਹੋਣ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਉਹ ਆਪਣੇ ਚਚੇਰੇ ਭਰਾਵਾਂ ਨਾਲ ਰਹਿਣ ਲੱਗ ਪਿਆ। ਉਸ ਕੋਲ ਕਰੀਬ ਢਾਈ ਵਿੱਘੇ ਜ਼ਮੀਨ ਸੀ। ਉਹ 2008 ਵਿੱਚ ਪਿੰਡ ਛੱਡ ਗਿਆ ਸੀ ਅਤੇ ਕਦੇ ਵਾਪਸ ਨਹੀਂ ਆਇਆ। ਭਟਕ ਕੇ 6 ਮਹੀਨੇ ਪਹਿਲਾਂ ਇੱਥੇ ਆਇਆ ਸੀ।
ਦੂਜੇ ਪਾਸੇ ਨਥਾਨੀ ਪਾਲ ਨੂੰ ਅਗਵਾ ਕਰਨ ਤੇ ਕਤਲ ਦੇ ਦੋਸ਼ ਵਿਚ ਜੇਲ੍ਹ ਗਏ ਚਚੇਰੇ ਭਰਾ ਸਤੇਂਦਰ ਪਾਲ ਨੇ ਜਦੋਂ ਆਪਣਾ ਦਰਦ ਸੁਣਾਇਆ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਵਗ ਪਏ। ਸਤੇਂਦਰ ਦੱਸਦਾ ਹੈ ਕਿ ਜਦੋਂ ਨਥਾਨੀ ਲਾਪਤਾ ਹੋ ਗਿਆ ਤਾਂ ਉਸਦੇ ਮਾਮੇ ਨੇ ਉਸਦੇ ਅਤੇ ਉਸਦੇ ਪਿਤਾ ਅਤੇ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਚਾਰੋਂ ਇਸ ਮਾਮਲੇ ਵਿੱਚ ਜੇਲ੍ਹ ਜਾ ਚੁੱਕੇ ਸਨ। 8 ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਇਆ ਸੀ। ਇਸ ਦੌਰਾਨ ਪਿਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਰਦਾਂ ਨਾਲੋਂ ਜ਼ਿਆਦਾ ਕਿਉਂ ਜਿਊਂਦੀਆਂ ਨੇ ਔਰਤਾਂ? ਹੈਰਾਨ ਕਰ ਦੇਵੇਗੀ ਰਿਪੋਰਟ
ਨਥਾਨੀ ਦੇ ਭਰਾ ਅਨੁਸਾਰ- ਅਸੀਂ ਦਿਨ-ਰਾਤ ਸੋਚਦੇ ਸੀ ਕਿ ਸਾਨੂੰ ਉਸ ਗੁਨਾਹ ਦੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ ਜੋ ਅਸੀਂ ਨਹੀਂ ਕੀਤਾ। ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਨਥਾਨੀ ਪਾਲ ਜ਼ਿੰਦਾ ਹੈ ਅਤੇ ਝਾਂਸੀ ਵਿੱਚ ਹੈ ਤਾਂ ਅਸੀਂ ਸਾਰੇ ਬਿਹਾਰ ਪੁਲਸ ਦੇ ਨਾਲ ਇੱਥੇ ਆ ਗਏ। ਨਥਾਨੀ ਦੇ ਜ਼ਿੰਦਾ ਮਿਲਣ ਤੋਂ ਬਾਅਦ ਕਤਲ ਦਾ ਕਲੰਕ ਸਾਡੇ ਸਿਰਾਂ ਤੋਂ ਮਿਟ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e