ਤਾਮਿਲਨਾਡੂ ’ਚ 17 ਜੁਲਾਈ ਤੋਂ ਸ਼ੁਰੂ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ

Saturday, Mar 07, 2026 - 12:00 AM (IST)

ਤਾਮਿਲਨਾਡੂ ’ਚ 17 ਜੁਲਾਈ ਤੋਂ ਸ਼ੁਰੂ ਹੋਵੇਗੀ ਡਿਜੀਟਲ ਮਰਦਮਸ਼ੁਮਾਰੀ

ਚੇਨਈ, (ਯੂ.ਐੱਨ.ਆਈ.)- 15 ਸਾਲਾਂ ਬਾਅਦ ਤਾਮਿਲਨਾਡੂ ’ਚ ਡਿਜੀਟਲ ਮਰਦਮਸ਼ੁਮਾਰੀ 17 ਜੁਲਾਈ ਤੋਂ ਸ਼ੁਰੂ ਹੋਵੇਗੀ ਤੇ 30 ਅਗਸਤ ਤੱਕ ਜਾਰੀ ਰਹੇਗੀ। ਦੱਸਣਯੋਗ ਹੈ ਕਿ ਇਹ ਦੇਸ਼ ਦੀ ਪਹਿਲੀ ਡਿਜੀਟਲ ਮਰਦਮਸ਼ੁਮਾਰੀ ਹੈ।

ਇਕ ਗਜ਼ਟ ਨੋਟੀਫਿਕੇਸ਼ਨ ’ਚ ਸੂਬਾ ਸਰਕਾਰ ਨੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਹੈ ਕਿ 45 ਦਿਨਾਂ ਦੀ ਮਰਦਮਸ਼ੁਮਾਰੀ ਦੌਰਾਨ ਜਾਤੀ, ਰਿਹਾਇਸ਼, ਹੋਰ ਬੁਨਿਆਦੀ ਸਹੂਲਤਾਂ ਤੇ ਆਧੁਨਿਕ ਘਰੇਲੂ ਉਪਕਰਣਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਏਗੀ।

ਭੌਤਿਕ ਮਰਦਮਸ਼ੁਮਾਰੀ 17 ਜੁਲਾਈ ਤੋਂ 31 ਜੁਲਾਈ 2026 ਤੱਕ ਸੂਬਾਈ ਵਿਧਾਨ ਸਭਾ ਚੋਣਾਂ ਤੇ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੀਤੀ ਜਾਵੇਗੀ। 1 ਅਗਸਤ 2026 ਤੋਂ ਸ਼ੁਰੂ ਹੋ ਕੇ ਇਕ ਮਹੀਨੇ ਲਈ ਘਰ-ਘਰ ਮਰਦਮਸ਼ੁਮਾਰੀ ਮੁਹਿੰਮ ਚਲਾਈ ਜਾਵੇਗੀ। ਫਿਰ ਅਸਲ ਮਰਦਮਸ਼ੁਮਾਰੀ ਅਗਲੇ ਸਾਲ ਫਰਵਰੀ ’ਚ ਕੀਤੀ ਜਾਵੇਗੀ।


author

Rakesh

Content Editor

Related News