3,000 ਰੁਪਏ ਦੇ ਵਿਵਾਦ ਨੇ ਲਈ ਜਾਨ ! ਗੁਰੂਗ੍ਰਾਮ ''ਚ 17 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Tuesday, Mar 10, 2026 - 09:10 PM (IST)

3,000 ਰੁਪਏ ਦੇ ਵਿਵਾਦ ਨੇ ਲਈ ਜਾਨ ! ਗੁਰੂਗ੍ਰਾਮ ''ਚ 17 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨੈਸ਼ਨਲ ਡੈਸਕ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਦੋਸਤ ਨੂੰ ਉਧਾਰ ਦਿੱਤੇ ਪੈਸੇ ਵਾਪਸ ਕਰਨ ਲਈ ਦਬਾਅ ਨਾ ਪਾਉਣ ਦੀ ਸਲਾਹ ਦੇਣੀ ਇੱਕ 17 ਸਾਲਾ ਨਾਬਾਲਗ ਨੂੰ ਮਹਿੰਗੀ ਪੈ ਗਈ। ਸਿਰਫ਼ 3,000 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਵਿੱਚ ਇੱਕ ਨੌਜਵਾਨ ਨੇ ਨਾਬਾਲਗ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ,। ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ਕੀ ਹੈ ਪੂਰਾ ਮਾਮਲਾ? 
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਕੇਸ਼ਵ (17) ਦੇ ਦੋਸਤ ਧੀਰਜ ਨੇ ਦਸੰਬਰ 2025 ਵਿੱਚ ਮੁਲਜ਼ਮ ਮਾਨੂ (24) ਤੋਂ 3,000 ਰੁਪਏ ਉਧਾਰ ਲਏ ਸਨ। ਮੁਲਜ਼ਮ ਮਾਨੂ ਵੱਲੋਂ ਧੀਰਜ 'ਤੇ ਪੈਸੇ ਵਾਪਸ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਜਦੋਂ ਕੇਸ਼ਵ ਨੇ ਮਾਨੂ ਨੂੰ ਪੈਸਿਆਂ ਲਈ ਦਬਾਅ ਨਾ ਪਾਉਣ ਬਾਰੇ ਕਿਹਾ, ਤਾਂ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਈ ਵਾਰ ਤਕਰਾਰ ਹੋਈ। ਕੇਸ਼ਵ ਮੂਲ ਰੂਪ ਵਿੱਚ ਪਲਵਲ ਜ਼ਿਲ੍ਹੇ ਦੇ ਪਿੰਡ ਬੜਾ ਬੈਜਪੁਰ ਦਾ ਰਹਿਣ ਵਾਲਾ ਸੀ ਅਤੇ ਸੁਖਰਾਲੀ ਵਿੱਚ ਕਿਰਾਏ 'ਤੇ ਰਹਿ ਕੇ ਇੱਕ ਕਾਰ ਸ਼ੋਰੂਮ ਵਿੱਚ ਕੰਮ ਕਰਦਾ ਸੀ।

ਫੋਨ 'ਤੇ ਬਹਿਸ ਤੋਂ ਬਾਅਦ ਹੋਇਆ ਹਮਲਾ
ਘਟਨਾ ਵਾਲੇ ਦਿਨ ਫੋਨ 'ਤੇ ਹੋਈ ਬਹਿਸ ਤੋਂ ਬਾਅਦ ਕੇਸ਼ਵ ਸੈਕਟਰ 14 ਸਥਿਤ ਮਾਨੂ ਦੇ ਕੰਮ ਵਾਲੀ ਥਾਂ ਦੇ ਨੇੜੇ ਪਹੁੰਚਿਆ। ਉੱਥੇ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ, ਜਿਸ ਦੌਰਾਨ ਗੁੱਸੇ ਵਿੱਚ ਆਏ ਮਾਨੂ ਨੇ ਚਾਕੂ ਕੱਢ ਕੇ ਕੇਸ਼ਵ 'ਤੇ ਹਮਲਾ ਕਰ ਦਿੱਤਾ। ਕੇਸ਼ਵ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮੁਲਜ਼ਮ ਪੁਲਸ ਦੀ ਗ੍ਰਿਫ਼ਤ ਵਿੱਚ
ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ ਸੀ। ਸਿਵਲ ਲਾਈਨਜ਼ ਥਾਣਾ ਪੁਲਸ ਨੇ ਸੂਚਨਾ ਮਿਲਦੇ ਹੀ ਕਾਰਵਾਈ ਸ਼ੁਰੂ ਕੀਤੀ ਅਤੇ ਮੁਲਜ਼ਮ ਮਾਨੂ ਨੂੰ ਸ਼ੀਤਲਾ ਕਲੋਨੀ ਤੋਂ ਕਾਬੂ ਕਰ ਲਿਆ। ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News