ਕਸ਼ਮੀਰ : ਸੜਕ ਹਾਦਸੇ ''ਚ ਹੋਈ ਪੁੱਤਰ ਦੀ ਮੌਤ, ਸਦਮੇ ''ਚ ਪਿਤਾ ਦੀ ਵੀ ਗਈ ਜਾਨ

Tuesday, Jun 28, 2022 - 02:05 PM (IST)

ਕਸ਼ਮੀਰ : ਸੜਕ ਹਾਦਸੇ ''ਚ ਹੋਈ ਪੁੱਤਰ ਦੀ ਮੌਤ, ਸਦਮੇ ''ਚ ਪਿਤਾ ਦੀ ਵੀ ਗਈ ਜਾਨ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਇਕ ਸੜਕ ਹਾਦਸੇ 'ਚ ਆਪਣੇ ਛੋਟੇ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮੰਗਲਵਾਰ ਨੂੰ ਸਦਮੇ ਨਾਲ ਇਕ ਪਿਤਾ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਸ਼ਾਂਗਸ ਇਲਾਕੇ 'ਚ ਮੰਗਲਵਾਰ ਸਵੇਰੇ ਚਤਰਗੁਲ ਪਿੰਡ ਦੇ ਆਰਿਫ਼ ਅਹਿਮਦ ਦੀ ਮੋਟਰਸਾਈਕਲ ਦੀ ਇਕ ਯਾਤਰੀ ਵਾਹਨ ਨਾਲ ਟੱਕਰ ਹੋਣ ਨਾਲ ਮੌਤ ਹੋ ਗਈ। 

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਸੁਲਤਾਨਪੁਰ 'ਚ ਮਿੰਨੀ ਬੱਸ ਖੱਡ 'ਚ ਡਿੱਗਣ ਨਾਲ 2 ਲੋਕਾਂ ਦੀ ਮੌਤ, 9 ਜ਼ਖਮੀ

ਉਸ ਨੂੰ ਉੱਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਹ ਪਹੁੰਚਣ ਤੋਂ ਪਹਿਲਾਂ ਮਰ ਚੁਕਿਆ ਸੀ। ਅਧਿਕਾਰੀਆਂ ਨੇ ਕਿਹਾ,''ਬੇਟੇ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਪਿਤਾ ਅਬਦੁੱਲ ਰਹਿਮਾਨ ਦੀ ਸਦਮੇ ਨਾਲ ਮੌਤ ਹੋ ਗਈ।'' ਪੁਲਸ ਨੇ ਸੜਕ ਹਾਦਸੇ ਦੀ ਘਟਨਾ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ।

ਇਹ ਵੀ ਪੜ੍ਹੋ : ਜਹਾਂਗੀਰ ਦੇ ਬਣਵਾਏ 12 ਕਿਲੋ ਦੇ ਸੋਨੇ ਦੇ ਸਿੱਕੇ ਦੀ ਭਾਲ


author

DIsha

Content Editor

Related News