ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ

Friday, Dec 08, 2023 - 09:42 PM (IST)

ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ

ਨੈਸ਼ਨਲ ਡੈਸਕ (ਭਾਸ਼ਾ)- ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਣੀ ਪੀਂਦੇ ਹੋਏ ਵਿਅਕਤੀ ਨਾਲ ਅਚਾਨਕ ਭਾਣਾ ਵਰਤ ਗਿਆ ਹੈ। ਜਾਣਕਾਰੀ ਮੁਤਾਬਕ ਜਦੋਂ ਉਹ ਵਿਅਕਤੀ ਪਾਣੀ ਪੀ ਰਿਹਾ ਸੀ ਤਾਂ ਅਚਾਨਕ ਉਸ ਦੇ ਮੂੰਹ 'ਚ ਇਕ ਮਧੂਮੱਖੀ ਵੜ ਗਈ, ਜਿਸ ਨੇ ਉਸ ਦੇ ਗਲੇ 'ਚ ਡੰਗ ਮਾਰ ਦਿੱਤਾ ਤੇ ਉਸ ਦੀ ਦਰਦਨਾਕ ਮੌਤ ਹੋ ਗਈ। 

ਇਹ ਵੀ ਪੜ੍ਹੋ- ਮੈਰਿਜ ਪੈਲਸ 'ਚ ਕੰਮ ਕਰ ਰਹੇ 3 ਵਿਅਕਤੀਆਂ ਨੂੰ ਲੱਗਿਆ ਕਰੰਟ, ਹਾਲਤ ਗੰਭੀਰ

ਪੁਲਸ ਜਾਂਚ ਅਧਿਕਾਰੀ ਨਰਿੰਦਰ ਕੁਲਸਤੇ ਨੇ ਦੱਸਿਆ ਕਿ ਬੈਰਸੀਆ ਇਲਾਕੇ 'ਚ ਮਜ਼ਦੂਰ ਹਰਿੰਦਰ ਸਿੰਘ ਆਪਣੇ ਘਰ 'ਚ ਜਦੋਂ ਗਲਾਸ ਰਾਹੀਂ ਪਾਣੀ ਪੀ ਰਿਹਾ ਸੀ ਤਾਂ ਉਸ ਦੇ ਗਲੇ 'ਚ ਗਲਤੀ ਨਾਲ ਮਧੂਮੱਖੀ ਲੰਘ ਗਈ, ਜਿਸ ਦੇ ਡੰਗ ਕਾਰਨ ਉਸ ਦੇ ਗਲੇ 'ਚ ਸੋਜ ਪੈ ਗਈ ਤੇ ਉਸ ਨੂੰ ਸਾਹ ਲੈਣ 'ਚ ਤਕਲੀਫ਼ ਹੋਣ ਲੱਗ ਗਈ। ਉਸ ਨੇ ਉਲਟੀ ਕਰ ਕੇ ਮਧੂਮੱਖੀ ਨੂੰ ਤਾਂ ਬਾਹਰ ਕੱਢ ਦਿੱਤਾ ਸੀ ਪਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- 6 ਮਹੀਨੇ ਦੇ ਮਾਸੂਮ ਨਾਲ ਵਾਪਰਿਆ ਦਰਦਨਾਕ ਹਾਦਸਾ, ਨਹੀਂ ਸੋਚਿਆ ਸੀ ਕਿ ਇੰਝ ਆਵੇਗੀ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News