ਹੈਂਡ ਪੰਪ ਚੋਰੀ ਕਰਨ ਦੇ ਦੋਸ਼ ’ਚ ਨੌੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

09/25/2019 8:41:33 PM

ਝਲਾਵੜ — ਰਾਜਸਥਾਨ ਦੇ ਝਲਾਵੜ ਜ਼ਿਲੇ ਵਿਚ ਇਕ 40 ਸਾਲਾ ਦਲਿਤ ਵਿਅਕਤੀ ਨੂੰ ਕਥਿਤ ਤੌਰ ’ਤੇ ਹੈਂਡ ਪੰਪ ਚੋਰੀ ਕਰਨ ਦੇ ਦੋਸ਼ ’ਚ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਸ਼ਨੀਵਾਰ ਸਵੇਰੇ ਘਾਤੋਲੀ ਖੇਤਰ ’ਚ ਵਾਪਰੀ, ਜਦੋਂ ਇਕ 60 ਸਾਲਾ ਵਿਅਕਤੀ, ਉਸਦੇ ਦੋ ਪੁੱਤਰਾਂ ਅਤੇ ਕੁਝ ਹੋਰ ਅਣਪਛਾਤੇ ਲੋਕਾਂ ਨੇ ਮੇਵਾਖੇੜਾ ਪਿੰਡ ਦੇ ਧੂਲੀ ਚੰਦ ਮੀਨਾ ਨੂੰ ਕੁੱਟਿਆ ਅਤੇ ਦੋਸ਼ ਲਾਇਆ ਕਿ ਉਸਨੇ ਉਨ੍ਹਾਂ ਦੇ ਖੇਤਾਂ ’ਚੋਂ ਹੈਂਡ ਪੰਪ ਚੋਰੀ ਕਰ ਲਿਆ ਹੈ।

ਐੱਸ. ਐੱਚ. ਓ. ਨੇ ਦੱਸਿਆ ਕਿ ਜਦੋਂ ਧੂਲੀ ਚੰਦ ਨੇੜਲੇ ਪਿੰਡ ਜਾ ਰਿਹਾ ਸੀ ਤਾਂ ਉਸਦੇ ਪੁੱਤਰ, ਦੇਵੀ ਸਿੰਘ (23) ਅਤੇ ਮੋਹਨ (20) ਅਤੇ ਹੋਰ ਵਿਅਕਤੀਆਂ ਨੇ ਉਸ ਨੂੰ ਰੋਕਿਆ। ਚੋਰੀ ਕੀਤੇ ਹੈਂਡ ਪੰਪ ਨੂੰ ਲੈ ਕੇ ਧੂਲੀ ਚੰਦ ਅਤੇ ਆਦਮੀਆਂ ਦੇ ਸਮੂਹ ਵਿਚਾਲੇ ਬਹਿਸ ਜਲਦੀ ਹੀ ਹਿੰਸਕ ਹੋ ਗਈ ਅਤੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।

ਧੂਲੀ ਚੰਦ ਦੇ ਪਿਤਾ ਨੂੰ ਜਦ ਇਸ ਦਾ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਆਪਣੇ ਜ਼ਖਮੀ ਲੜਕੇ ਨੂੰ ਘਰ ਲੈ ਗਏ ਪਰ ਬਾਅਦ ’ਚ ਉਸਦੀ ਹਾਲਤ ਵਿਗੜ ਗਈ ਅਤੇ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਤੰਵਰ ਅਤੇ ਉਸਦੇ ਪੁੱਤਰਾਂ ਨੇ ਸ਼ੁੱਕਰਵਾਰ ਨੂੰ ਚੋਰੀ ਦੀ ਧੂਲੀ ਚੰਦ ਦੇ ਪਿਤਾ ਕੋਲ ਸ਼ਿਕਾਇਤ ਕੀਤੀ ਸੀ, ਜਿਸਨੇ ਆਪਣੇ ਬੇਟੇ ਨੂੰ ਤਾੜਨਾ ਕੀਤੀ ਅਤੇ ਤੰਵਰ ਨੂੰ ਉਸ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਾਉਣ ਲਈ ਕਿਹਾ।

ਕਤਲ ਦਾ ਕੇਸ ਦਰਜ ਕੀਤਾ ਹੈ
ਐੱਸ.ਐੱਚ.ਓ. ਨੇ ਦੱਸਿਆ ਕਿ ਤੰਵਰ, ਉਸ ਦੇ 2 ਪੁੱਤਰਾਂ ਅਤੇ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 (ਕਤਲ) ਅਤੇ ਐੱਸ.ਸੀ / ਐੱਸ.ਟੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਧੂਲੀ ਚੰਦ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ।


Inder Prajapati

Content Editor

Related News