ਦਿੱਲੀ ਹਵਾਈ ਅੱਡੇ ’ਚ ਇਕ ਡਿਪਾਰਚਰ ਗੇਟ ਨੇੜੇ ਪਿਸ਼ਾਬ ਕਰਨ ਵਾਲਾ ਗ੍ਰਿਫਤਾਰ
Thursday, Jan 12, 2023 - 12:16 PM (IST)

ਨਵੀਂ ਦਿੱਲੀ (ਭਾਸ਼ਾ)- ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ਦੇ ਡਿਪਾਰਚਰ ਸੈਕਸ਼ਨ ਦੇ ਗੇਟ ਉੱਤੇ ਇੱਕ 39 ਸਾਲਾ ਵਿਅਕਤੀ ਨੂੰ ਪਿਸ਼ਾਬ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਨੇ ਬੁੱਧਵਾਰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਹਾਰ ਦਾ ਰਹਿਣ ਵਾਲਾ ਜੌਹਰ ਅਲੀ ਖਾਨ ਨਸ਼ੇ ਦੀ ਹਾਲਤ ’ਚ ਸੀ। ਐਤਵਾਰ ਸ਼ਾਮ ਵਾਪਰੀ ਇਸ ਘਟਨਾ ’ਚ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।
ਪੁਲਸ ਮੁਤਾਬਕ ਖਾਨ ਨੇ ਸਾਊਦੀ ਅਰਬ ਦੇ ਦਮਾਮ ਸ਼ਹਿਰ ਲਈ ਰਵਾਨਾ ਹੋਣਾ ਸੀ। ਖਾਨ ਦੀ ਸਫਦਰਜੰਗ ਹਸਪਤਾਲ ਵਿੱਚ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਇਕ ਸ਼ਰਾਬੀ ਵਿਅਕਤੀ ਨੇ ਇਕ ਮਹਿਲਾ ਸਹਿ-ਯਾਤਰੀ ’ਤੇ ਕਥਿਤ ਤੌਰ ’ਤੇ ਪਿਸ਼ਾਬ ਕਰ ਦਿੱਤਾ ਸੀ।