ਉਦਯੋਗਿਕ ਅਤੇ ਨਿਵੇਸ਼ ਨਿਗਮ ਨੂੰ 580 ਕਰੋੜ ਦਾ ਚੂਨਾ ਲਗਾਉਣ ਵਾਲਾ ਗ੍ਰਿਫ਼ਤਾਰ

Wednesday, Oct 08, 2025 - 11:02 PM (IST)

ਉਦਯੋਗਿਕ ਅਤੇ ਨਿਵੇਸ਼ ਨਿਗਮ ਨੂੰ 580 ਕਰੋੜ ਦਾ ਚੂਨਾ ਲਗਾਉਣ ਵਾਲਾ ਗ੍ਰਿਫ਼ਤਾਰ

ਲਖਨਊ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਉਦਯੋਗਿਕ ਅਤੇ ਨਿਵੇਸ਼ ਨਿਗਮ ਲਿਮਟਿਡ ਕੋਲੋਂ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਨਿਗਮ ਨੂੰ 580 ਕਰੋੜ 7 ਲੱਖ 57 ਹਜ਼ਾਰ ਰੁਪਏ ਦਾ ਚੂਨਾ ਲਗਾਉਣ ਵਾਲੇ ਮੁਲਜ਼ਮ ਸ਼ਰਦ ਪ੍ਰਸਾਦ ਚਤੁਰਵੇਦੀ ਨੂੰ ਆਰਥਿਕ ਅਪਰਾਧ ਸ਼ਾਖਾ (ਈ. ਓ. ਡਬਲਯੂ.) ਨੇ ਮਥੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ।

ਸੂਤਰਾਂ ਅਨੁਸਾਰ ਮਾਮਲਾ ਵਿਜੇ ਕੈਮੀਕਲਜ਼ (ਇੰਡੀਆ) ਲਿਮਟਿਡ ਨਾਲ ਜੁੜਿਆ ਹੈ। ਕੰਪਨੀ ਦੇ ਦਫਤਰ ਸ਼ਿਆਮ ਮਹਿਲ, ਵਿਸ਼ਰਾਮ ਬਾਜ਼ਾਰ , ਮਥਰਾ ਦੇ ਪ੍ਰਮੋਟਰਾਂ, ਨਿਰਦੇਸ਼ਕਾਂ ਅਤੇ ਗਾਰੰਟਰਾਂ ਨੇ ਇਥਾਈਲ ਅਲਕੋਹਲ, ਐਸਿਡਿਕ ਐਸਿਡ, ਇਥਾਈਲ ਐਸਿਡ ਆਦਿ ਦੇ ਉਤਪਾਦਨ ਲਈ ਪਿੰਡ ਬਠੇਨ ਕੋਸੀ ਕਲਾਂ , ਤਹਿਸੀਲ ਠਾਤਾ, ਮਥੁਰਾ ਵਿਚ ਯੂਨਿਟ ਸਥਾਪਿਤ ਕਰਨ ਦੇ ਨਾਂ ’ਤੇ 1993 ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਰੋੜਾਂ ਰੁਪਇਆਂ ਦਾ ਕਰਜ਼ਾ ਪ੍ਰਾਪਤ ਕੀਤਾ ਅਤੇ ਗਬਨ ਕੀਤਾ।


author

Rakesh

Content Editor

Related News