ਅਗਲੇ ਹਫ਼ਤੇ ਦਿੱਲੀ ਜਾਵੇਗੀ ਮਮਤਾ ਬੈਨਰਜੀ, PM ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ

12/09/2023 7:42:09 PM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ 'ਤੇ ਰਾਜ ਦੇ ਬਕਾਏ ਹਿੱਸੇ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਬੈਨਰਜੀ ਨੇ ਉੱਤਰ ਬੰਗਾਲ 'ਚ ਸਿਲੀਗੁੜੀ ਨੇੜੇ ਬਾਗਡੋਗਰਾ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਰਾਸ਼ਟਰੀ ਰਾਜਧਾਨੀ ਜਾਵੇਗੀ ਅਤੇ ਉਨ੍ਹਾਂ ਨੇ 18 ਅਤੇ 20 ਦਸੰਬਰ ਦਰਮਿਆਨ ਤਿੰਨਾਂ 'ਚ ਕਿਸੇ ਵੀ ਦਿਨ ਮਿਲਣ ਦਾ ਸਮਾਂ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ,''ਮੈਂ ਇਸ ਮਹੀਨੇ ਪਾਰਟੀ (ਤ੍ਰਿਣਮੂਲ ਕਾਂਗਰਸ) ਦੇ ਕੁਝ ਸੰਸਦ ਮੈਂਬਰਾਂ ਨਾਲ ਦਿੱਲੀ ਜਾਵਾਂਗੀ ਅਤੇ ਮੈਂ ਕੇਂਦਰ 'ਤੇ ਰਾਜ ਦੇ ਬਕਾਏ ਹਿੱਸੇ ਦੇ ਭੁਗਤਾਨ ਲਈ ਦਬਾਅ ਬਣਾਉਣ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ।''

ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ

ਉਨ੍ਹਾਂ ਕਿਹਾ,''ਮੈਂ ਪ੍ਰਧਾਨ ਮੰਤਰੀ ਤੋਂ 18,19 ਅਤੇ 20 ਦਸੰਬਰ 'ਚੋਂ ਕਿਸੇ ਵੀ ਦਿਨ ਮੁਲਾਕਾਤ ਦਾ ਸਮਾਂ ਦੇਣ ਦੀ ਅਪੀਲ ਕੀਤੀ ਹੈ।'' ਬੈਨਰਜੀ ਨੇ ਕਿਹਾ ਕਿ ਕੇਂਦਰ ਰਾਜ ਤੋਂ ਜੀ.ਐੱਸ.ਟੀ. ਇਕੱਠਾ ਕਰ ਰਿਹਾ ਹੈ ਪਰ ਉਹ ਉਸ ਆਮਦਨ ਨੂੰ ਸਾਂਝਾ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ,''ਰਾਜ ਮਨਰੇਗਾ ਵਰਗੀਆਂ ਕਈ ਕੇਂਦਰੀ ਯੋਜਨਾਵਾਂ 'ਚ ਵੀ ਧਨ ਰਾਸ਼ੀ ਪਾਉਣ ਲਈ ਯੋਗ ਹੈ ਪਰ ਉਸ ਨੂੰ ਉਸ ਦੀ ਧਨਰਾਸ਼ੀ ਨਹੀਂ ਮਿਲ ਰਹੀ ਹੈ। ਰਾਜ ਨੂੰ ਕੇਂਦਰ ਤੋਂ ਉਸ ਦੇ ਵਿੱਤੀ ਬਕਾਏ ਦੇ ਹਿੱਸੇ ਤੋਂ ਵਾਂਝੇ ਕੀਤਾ ਜਾ ਰਿਹਾ ਹੈ।'' ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ 'ਚ ਆਪਣਾ ਹਿੱਸਾ ਰੋਕ ਰੱਖਿਆ ਹੈ ਪਰ ਰਾਜ ਆਪਣੇ ਸਰੋਤਾਂ ਤੋਂ ਉਨ੍ਹਾਂ ਨੂੰ ਜਾਰੀ ਰੱਖੇ ਹੋਏ ਹਨ। ਬੈਨਰਜੀ ਫਿਲਹਾਲ ਇਕ ਹਫ਼ਤੇ ਦੀ ਉੱਤਰ ਬੰਗਾਲ ਯਾਤਰਾ 'ਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News