ਮਮਤਾ ਬੈਨਰਜੀ ਦੇ ਛੋਟੇ ਭਰਾ ਦਾ ਕੋਰੋਨਾ ਨਾਲ ਦਿਹਾਂਤ, ਹਸਪਤਾਲ ''ਚ ਚੱਲ ਰਿਹਾ ਸੀ ਇਲਾਜ

05/15/2021 1:00:46 PM

ਕੋਲਕਾਤਾ- ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਉੱਥੇ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਦੇ ਛੋਟੇ ਭਰਾ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ। ਮਮਤਾ ਦੇ ਛੋਟੇ ਭਰਾ ਅਸੀਮ ਬੈਨਰਜੀ ਨੇ ਸ਼ਨੀਵਾਰ ਸਵੇਰੇ ਆਖ਼ਰੀ ਸਵੇਰੇ ਲਿਆ। ਕੋਲਕਾਤਾ ਦੇ ਮੇਡਿਕਾ ਸੁਪਰਸਪੈਸ਼ੀਲਿਟੀ ਹਸਪਤਾਲ ਦੇ ਚੇਅਰਮੈਨ ਡਾ. ਆਲੋਕ ਰਾਏ ਨੇ ਇਸ ਦੀ ਗੱਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਮਤਾ ਦੇ ਛੋਟੇ ਭਰਾ ਅਸੀਮ ਬੈਨਰਜੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਸ਼ਨੀਵਾਰ ਸਵੇਰੇ ਅਸੀਮ ਬੈਨਰਜੀ ਨੇ ਆਖਰੀ ਸਾਹ ਲਿਆ। 

ਪਰਿਵਾਰਕ ਸੂਤਰਾਂ ਅਨੁਸਾਰ ਤਾਂ ਅਸੀਮ ਬੈਨਰਜੀ ਦਾ ਅੰਤਿਮ ਸੰਸਕਾਰ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਕੀਤਾ ਜਾਵੇਗਾ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਛੋਟੇ ਭਰਾ ਅਸੀਮ ਬੈਨਰਜੀ ਪਿਛਲੇ ਇਕ ਮਹੀਨਿਆਂ ਤੋਂ ਕੋਰੋਨਾ ਨਾਲ ਪੀੜਤ ਸਨ। ਉਨ੍ਹਾਂ ਦਾ ਇਲਾਜ ਕੋਲਕਾਤਾ ਦੇ ਮੇਡਿਕਾ ਸੁਪਰਸਪੈਸ਼ੀਲਿਟੀ ਹਸਪਤਾਲ 'ਚ ਹੋ ਰਿਹਾ ਸੀ। ਅੱਜ ਸਵੇਰੇ ਅਸੀਮ ਦੀ ਸਿਹਤ ਵਿਗੜੀ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦਾ ਕਹਿਰ ਹਾਲੇ ਵੀ ਜਾਰੀ ਹੈ। ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਵਾਇਰਸ ਦੇ 3.23 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 3890 ਮਰੀਜ਼ਾਂ ਨੇ ਇਸ ਖ਼ਤਰਨਾਕ ਵਾਇਰਸ ਅੱਗੇ ਦਮ ਤੋੜ ਦਿੱਤਾ ਹੈ।


DIsha

Content Editor

Related News