ਜਾਣੋ ਪੱਛਮੀ ਬੰਗਾਲ ’ਚ ਜਿੱਤ ਦੀ ਹੈਟ੍ਰਿਕ ਬਣਾਉਣ ਵਾਲੀ ਮਮਤਾ ‘ਦੀਦੀ’ ਦਾ ਹੁਣ ਤੱਕ ਦਾ ਸਿਆਸੀ ਸਫ਼ਰ

Sunday, May 02, 2021 - 05:50 PM (IST)

ਜਾਣੋ ਪੱਛਮੀ ਬੰਗਾਲ ’ਚ ਜਿੱਤ ਦੀ ਹੈਟ੍ਰਿਕ ਬਣਾਉਣ ਵਾਲੀ ਮਮਤਾ ‘ਦੀਦੀ’ ਦਾ ਹੁਣ ਤੱਕ ਦਾ ਸਿਆਸੀ ਸਫ਼ਰ

ਨੈਸ਼ਨਲ ਡੈਸਕ—  ਆਖ਼ਰਕਾਰ ਉਹ ਘੜੀ ਆ ਹੀ ਗਈ, ਜਿਸ ਦੀ ਸਾਰਿਆਂ ਨੂੰ ਬੇਸਬਰੀ ਨਾਲ ਉਡੀਕ ਸੀ। ਅੱਜ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਕੀਤੇ ਜਾ ਰਹੇ ਹਨ। ਇਨ੍ਹਾਂ ਸੂਬਿਆਂ ਵਿਚ ਪੱਛਮੀ ਬੰਗਾਲ ਦੀ ਸਭ ਤੋਂ ਜ਼ਿਆਦਾ ਚਰਚਾ ਹੈ। ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਬਾਜੀ ਮਾਰਦੀ ਨਜ਼ਰ ਆ ਰਹੀ ਹੈ। ਮਮਤਾ ਬੈਨਰਜੀ ਦੀ ਪਾਰਟੀ ਟੀ. ਐੱਮ. ਸੀ. ਨੇ 200 ਦਾ ਅੰਕੜਾ ਪਾਰ ਕਰ ਲਿਆ ਹੈ। ਜਦਕਿ ਭਾਜਪਾ 80 ਦੇ ਅੰਕੜੇ ਤੱਕ ਸਿਮਟ ਗਈ ਹੈ। ਮਮਤਾ ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਹੈ। ਮਮਤਾ ਬੈਨਰਜੀ ਕੌਣ ਨੇ ਅਤੇ ਉਨ੍ਹਾਂ ਦਾ ਸਿਆਸੀ ਸਫ਼ਰ ਕਿਹੋ ਜਿਹਾ ਰਿਹਾ ਹੈ, ਇਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਾਂਗੇ। 

PunjabKesari

ਮਮਤਾ ਬੈਨਰਜੀ—
ਮਮਤਾ ਬੈਨਰਜੀ ਦਾ ਜਨਮ 5 ਜਨਵਰੀ 1955 ’ਚ ਕੋਲਕਾਤਾ ਦੇ ਇਕ ਮੱਧ ਵਰਗੀ ਪਰਿਵਾਰ ਵਿਚ ਹੋਇਆ। ਕਾਲਜ ’ਚ ਪੜ੍ਹਾਈ ਦੌਰਾਨ ਉਨ੍ਹਾਂ ਨੇ ਸਰਗਰਮ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਨੂੰ ‘ਦੀਦੀ’ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਇਤਿਹਾਸ ’ਚ ਆਨਰਜ਼ ਡਿਗਰੀ, ਇਸਲਾਮੀ ਇਤਿਹਾਸ ਵਿਚ ਮਾਸਟਰ ਡਿਗਰੀ ਦੇ ਨਾਲ-ਨਾਲ ਕਾਨੂੰਨ (ਲਾਅ) ਦੀ ਡਿਗਰੀ ਪ੍ਰਾਪਤ ਕੀਤੀ ਹੈ।  \

PunjabKesari

ਮਮਤਾ ਬੈਨਰਜੀ ਦਾ ਵਿਅਕਤੀਤੱਵ—
ਮਮਤਾ ਬੈਨਰਜੀ ਇਕ ਅਸਾਧਾਰਣ ਵਿਅਕਤੀਤੱਵ ਦੀ ਮਹਿਲਾ ਹੈ। ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਹੋਣ ਕਾਰਨ ਉਹ ਸਿੱਧਾ-ਸਾਦਾ ਜੀਵਨ ਬਤੀਤ ਕਰਨ ’ਚ ਵਿਸ਼ਵਾਸ ਰੱਖਦੀ ਹੈ। ਸੂਤੀ ਸਾੜ੍ਹੀ ਅਤੇ ਬਸਤਾ ਮਮਤਾ ਬੈਨਰਜੀ ਦੀ ਪਹਿਚਾਣ ਬਣ ਗਏ ਹਨ। ਮਮਤਾ ਬੈਨਰਜੀ ਕੁਆਰੀ ਹੈ ਅਤੇ ਸਫ਼ਲ ਮਹਿਲਾ ਹੈ। 

PunjabKesari

ਸਿਆਸੀ ਸਫ਼ਰ
ਮਮਤਾ ਬੈਨਰਜੀ ਪੱਛਮੀ ਬੰਗਾਲ ਦੀ ਪਹਿਲੀ ਮੁੱਖ ਮੰਤਰੀ ਹੈ। ਮਮਤਾ ਨੇ 1970 ਵਿਚ ਇਕ ਯੁਵਾ ਮਹਿਲਾ ਦੇ ਰੂਪ ਵਿਚ ਕਾਂਗਰਸ ਪਾਰਟੀ ਵਿਚ ਆਪਣਾ ਸਿਆਸੀ ਸਫ਼ਰ ਸ਼ੁਰੂਆਤ ਕੀਤੀ। ਕਾਂਗਰਸ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ 1976 ਤੋਂ 1980 ਤੱਕ ਉਹ ਸੂਬਾ ਮਹਿਲਾ ਕਾਂਗਰਸ ਅਤੇ ਅਖਿਲ ਭਾਰਤੀ ਯੁਵਾ ਕਾਂਗਰਸ ਦੇ ਸਕੱਤਰ ਦੇ ਅਹੁਦੇ ’ਤੇ ਰਹੀ। ਸਾਲ 1984 ਵਿਚ ਜਾਧਵਪੁਰ ਤੋਂ ਪਹਿਲੀ ਲੋਕ ਸਭਾ ਚੋਣ ਜਿੱਤੀ। ਉਹ ਸੋਮਨਾਥ ਚੈਟਰਜੀ ਵਰਗੇ ਤਜ਼ਰਬੇਕਾਰ ਮੁਕਾਬਲੇਬਾਜ਼ ਨੂੰ ਹਰਾ ਕੇ ਪਹਿਲੀ ਵਾਰ ਰਾਸ਼ਟਰੀ ਰਾਜਨੀਤੀ ਵਿਚ ਆਈ। ਸਾਲ 1989 ’ਚ ਕਾਂਗਰਸ ਦੀ ਹਾਰ ਹੋਣ ਕਾਰਨ ਮਮਤਾ ਬੈਨਰਜੀ ਨੂੰ ਆਪਣੀ ਸੀਟ ਗੁਆਉਣੀ ਪਈ ਪਰ 1991 ’ਚ ਉਹ ਮੁੜ ਚੋਣ ਮੈਦਾਨ ਵਿਚ ਉੱਤਰੀ ਅਤੇ ਕੋਲਕਾਤਾ ਦੇ ਦੱਖਣੀ ਚੋਣ ਖੇਤਰ ਤੋਂ ਚੋਣ ਜਿੱਤੀ। ਇੰਨਾ ਹੀ ਨਹੀਂ ਇਸ ਸੀਟ ਤੋਂ ਉਹ ਆਗਾਮੀ ਹਰ ਚੋਣ (1996, 1998, 1999, 2004 ਅਤੇ 2009) ’ਚ ਜਿੱਤਦੀ ਆਈ। 

PunjabKesari

ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਣੀ—
1991 ਵਿਚ ਪੀ. ਵੀ. ਨਰਸਿਮ੍ਹਾ ਰਾਵ ਦੇ ਕਾਰਜਕਾਲ ਵਿਚ ਮਮਤਾ ਬੈਨਰਜੀ ਮਨੁੱਖੀ ਸਾਧਨ ਵਿਕਾਸ, ਖੇਡ ਅਤੇ ਯੁਵਾ ਮਾਮਲਿਆਂ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੀ ਰਾਜ ਮੰਤਰੀ ਨਿਯੁਕਤ ਕੀਤੀ ਗਈ। ਕਾਂਗਰਸ ਪਾਰਟੀ ਨਾਲ ਮਤਭੇਦ ਹੋਣ ਤੋਂ ਬਾਅਦ ਮਮਤਾ ਨੇ 1998 ਵਿਚ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕੀਤੀ ਅਤੇ ਦੋ ਵਾਰ ਰੇਲ ਮੰਤਰੀ ਬਣੀ।

PunjabKesari

2011 ’ਚ ਬਣੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ—
ਮਮਤਾ ਬੈਨਰਜੀ ਸਾਲ 2011 ਵਿਚ ਅਤੇ 2016 ’ਚ ਬਹੁਮਤ ਨਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਚੁਣੀ ਗਈ। ਹੁਣ 27 ਮਾਰਚ 2021 ’ਚ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਪੱਛਮੀ ਬੰਗਾਲ ’ਚ ਮਮਤਾ ਮੁੜ ਤੋਂ ਸੱਤਾ ’ਤੇ ਕਾਬਜ਼ ਹੋਵੇਗੀ, ਇਹ ਆਪਣੇ-ਆਪ ਵਿਚ ਇਕ ਵੱਡਾ ਸਵਾਲ ਹੈ। ਮਮਤਾ ਬੈਨਰਜੀ ਦੇਸ਼ ਖਾਸ ਤੌਰ ’ਤੇ ਬੰਗਾਲ ਦੇ ਵਿਕਾਸ ਲਈ ਇੰਨੀ ਕੁ ਵਚਨਬੱਧ ਹੈ ਕਿ ਜੇਕਰ ਬਜਟ ਜਾਂ ਕਿਸੇ ਸਰਕਾਰੀ ਯੋਜਨਾ ਵਿਚ ਬੰਗਾਲ ਦਾ ਮਹੱਤਵ ਨਹੀਂ ਦਿੱਤਾ ਜਾਂਦਾ ਤਾਂ ਉਹ ਇਸ ’ਤੇ ਭੜਕ ਜਾਂਦੀ ਹੈ। 


author

Tanu

Content Editor

Related News