ਰੇਲ ਯਾਤਰੀ ਦੇਣ ਧਿਆਨ, ਇਸ ਟਰੇਨ ਦਾ ਬਦਲਿਆ ਰੂਟ, ਦੁਬਾਰਾ ਬਣਾਉਣੀ ਪੈ ਸਕਦੀ ਸਫ਼ਰ ਦੀ ਯੋਜਨਾ
Wednesday, Oct 15, 2025 - 11:37 AM (IST)

ਫਿਰੋਜ਼ਪੁਰ (ਆਨੰਦ): ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਲਈ ਸੂਚਨਾ ਜਾਰੀ ਕੀਤੀ ਹੈ। ਸੰਚਾਲਨ ਕਾਰਨਾਂ ਕਰਕੇ ਟਰੇਨ ਨੰਬਰ 18310, ਜੋ ਕਿ ਆਮ ਤੌਰ ’ਤੇ ਜੰਮੂਤਵੀ ਤੋਂ ਸੰਬਲਪੁਰ ਜੰਕਸ਼ਨ ਤੱਕ ਚੱਲਦੀ ਹੈ, ਦੀ ਯਾਤਰਾ ਦੇ ਮੂਲ ਸਥਾਨ ਵਿਚ ਅਸਥਾਈ ਤੌਰ ’ਤੇ ਤਬਦੀਲੀ ਕੀਤੀ ਗਈ ਹੈ। ਇਹ ਟਰੇਨ 16 ਅਕਤੂਬਰ 2025 ਅਤੇ 17 ਅਕਤੂਬਰ 2025 ਨੂੰ ਜੰਮੂਤਵੀ ਦੀ ਬਜਾਏ, ਅੰਮ੍ਰਿਤਸਰ ਤੋਂ ਸ਼ਾਰਟ-ਓਰਿਜੀਨੇਟ ਹੋਵੇਗੀ।
ਇਹ ਵੀ ਪੜ੍ਹੋ-ਅੰਮ੍ਰਿਤਸਰ ਤੜਕੇ ਵਾਪਰੀ ਵੱਡੀ ਘਟਨਾ, SBI ਬੈਂਕ ਨੂੰ ਲੱਗੀ ਅੱਗ, ਦਸਤਾਵੇਜ਼ ਤੇ ਹੋਰ ਸਾਮਾਨ ਹੋਇਆ ਸੁਆਹ
ਇਸ ਦਾ ਮਤਲਬ ਹੈ ਕਿ ਜੰਮੂਤਵੀ ਤੋਂ ਅੰਮ੍ਰਿਤਸਰ ਤੱਕ ਦਾ ਰੂਟ ਇਨ੍ਹਾਂ ਦੋ ਦਿਨਾਂ ਲਈ ਪ੍ਰਭਾਵਿਤ ਰਹੇਗਾ। ਰੇਲਵੇ ਨੇ ਜੰਮੂਤਵੀ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਬਦਲਾਅ ਨੂੰ ਧਿਆਨ ਵਿਚ ਰੱਖਣ। ਜਿਹੜੇ ਯਾਤਰੀ ਪਹਿਲਾਂ ਤੋਂ ਹੀ ਜੰਮੂਤਵੀ ਤੋਂ ਅੰਮ੍ਰਿਤਸਰ ਦੇ ਵਿਚਕਾਰ ਦਾ ਟਿਕਟ ਬੁੱਕ ਕਰਵਾ ਚੁੱਕੇ ਹਨ, ਉਹਨਾਂ ਨੂੰ ਆਪਣੇ ਸਫ਼ਰ ਦੀ ਯੋਜਨਾ ਦੁਬਾਰਾ ਬਣਾਉਣੀ ਪਵੇਗੀ। ਇਹ ਜਾਣਕਾਰੀ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਵੱਲੋਂ ਜਾਰੀ ਕੀਤੀ ਗਈ ਹੈ। ਯਾਤਰੀਆਂ ਨੂੰ ਅਪੀਲ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਨਵੀਨਤਮ ਜਾਣਕਾਰੀ ਦੀ ਪੁਸ਼ਟੀ ਜ਼ਰੂਰ ਕਰ ਲੈਣ।
ਇਹ ਵੀ ਪੜ੍ਹੋ-ਪੋਲਟਰੀ ਫਾਰਮ ਦੇ ਮਾਲਕ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਮੌਕੇ 'ਤੇ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8