ਮਮਤਾ ਬੈਨਰਜੀ ਨੇ ਹਸਪਤਾਲ ਤੋਂ ਜਾਰੀ ਕੀਤਾ ਵੀਡੀਓ ਸੰਦੇਸ਼, ਕਿਹਾ- ਵ੍ਹੀਲਚੇਅਰ ''ਤੇ ਕਰਾਂਗੀ ਪ੍ਰਚਾਰ
Thursday, Mar 11, 2021 - 05:30 PM (IST)
ਕੋਲਕਾਤਾ- ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਆਪਣੇ ਸਮਰਥਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹਾ ਕੁਝ ਨਾ ਕਰਨ, ਜਿਸ ਨਾਲ ਜਨਤਾ ਨੂੰ ਤਕਲੀਫ਼ ਹੋਵੇ। ਹਸਪਤਾਲ ਦੇ ਬਿਸਤਰ ਤੋਂ ਜਾਰੀ ਵੀਡੀਓ ਸੰਦੇਸ਼ 'ਚ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਕੁਝ ਦਿਨਾਂ 'ਚ ਚੋਣ ਪ੍ਰਚਾਰ ਲਈ ਆਏਗੀ ਅਤੇ ਜ਼ਰੂਰਤ ਪੈਣ 'ਤੇ ਵ੍ਹੀਲਚੇਅਰ ਦੀ ਵਰਤੋਂ ਕਰੇਗੀ। ਉਨ੍ਹਾਂ ਕਿਹਾ,''ਮੈਂ ਆਪਣੀ ਪਾਰਟੀ ਦੇ ਕੈਡਰ, ਸਮਰਥਕਾਂ ਅਤੇ ਆਮ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਸ਼ਾਂਤੀ ਬਣਾਈ ਰੱਖਣ। ਇਹ ਸੱਚ ਹੈ ਕਿ ਕੱਲ ਰਾਤ ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਸਿਰ ਤੇ ਛਾਤੀ 'ਚ ਤੇਜ ਦਰਦ ਹੋਇਆ। ਡਾਕਟਰ ਮੇਰਾ ਇਲਾਜ ਕਰ ਰਹੇ ਹਨ।''
দলনেত্রীর @MamataOfficial আবেদন pic.twitter.com/SPoD3m7Iu3
— All India Trinamool Congress (@AITCofficial) March 11, 2021
ਇਹ ਵੀ ਪੜ੍ਹੋ : ‘ਦੀਦੀ’ ਦੇ ਨਾਂ ਤੋਂ ਪ੍ਰਸਿੱਧ ਜਾਣੋ ਕੌਣ ਹੈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ
ਬੈਨਰਜੀ ਨੇ ਕਿਹਾ,''ਮੈਂ ਹਰ ਕਿਸੇ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦੀ ਹਾਂ। ਮੈਂ ਅਗਲੇ ਕੁਝ ਦਿਨਾਂ 'ਚ ਖੇਤਰ 'ਚ ਆਉਣ ਦੀ ਉਮੀਦ ਕਰਦੀ ਹਾਂ।'' ਤ੍ਰਿਣਮੂਲ ਕਾਂਗਰਸ ਨੇ ਇਕ ਮਿੰਟ ਤੋਂ ਵੱਧ ਸਮੇਂ ਦੀ ਵੀਡੀਓ ਕਲਿੱਪ ਜਾਰੀ ਕੀਤੀ, ਜਿਸ 'ਚ ਐੱਸ.ਐੱਸ.ਕੇ.ਐੱਮ. ਹਸਪਤਾਲ ਦੇ ਵੁਡਬਰਨ ਬਲਾਕ 'ਚ ਰਿਕਾਰਡ ਕੀਤਾ ਗਿਆ, ਜਿੱਥੇ ਬੈਨਰਜੀ ਦਾ ਇਲਾਜ ਚੱਲ ਰਿਹਾ ਹੈ। ਨੰਦੀਗ੍ਰਾਮ 'ਚ ਚੋਣ ਪ੍ਰਚਾਰ ਦੌਰਾਨ ਉਹ ਜ਼ਖਮੀ ਹੋ ਗਈ ਸੀ। ਮੁੱਖ ਮੰਤਰੀ ਨੂੰ ਬੁੱਧਵਾਰ ਨੂੰ ਵਾਪਸ ਕੋਲਕਾਤਾ ਲਿਆਂਦਾ ਗਿਆ ਅਤੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਖੱਬੇ ਪੈਰ, ਕਮਰ, ਮੋਢੇ ਅਤੇ ਗਰਦਨ 'ਚ ਸੱਟ ਲੱਗੀ ਹੈ। ਇਸ ਤੋਂ ਪਹਿਲਾਂ ਬੈਨਰਜੀ ਨੇ ਦੋਸ਼ ਲਗਾਏ ਸਨ ਕਿ ਨੰਦੀਗ੍ਰਾਮ 'ਚ ਚੋਣ ਪ੍ਰਚਾਰ ਦੌਰਾਨ 4-5 ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਧੱਕਾ ਦਿੱਤਾ, ਨਾਲ ਹੀ ਕਾਰ ਦੇ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਮਾਰਿਆ, ਜਿਸ ਨਾਲ ਉਹ ਜ਼ਖਮੀ ਹੋ ਗਈ। ਉਨ੍ਹਾਂ ਕਿਹਾ,''ਮੈਂ ਇਕ-2 ਦਿਨਾਂ 'ਚ ਵਾਪਸ ਆਵਾਂਗੀ।'' ਟੀ.ਐੱਮ.ਸੀ. ਦੇ ਵਰਕਰਾਂ ਨੇ ਕਥਿਤ ਹਮਲੇ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸੜਕ ਜਾਮ ਕੀਤੀ, ਟਾਇਰ ਸਾੜੇ ਅਤੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : ਕਿਵੇਂ ਜਖ਼ਮੀ ਹੋਈ ਮਮਤਾ ਬੈਨਰਜੀ? ਮੌਕੇ ਦੇ ਗਵਾਹਾਂ ਨੇ ਦੱਸੀ ਪੂਰੀ ਕਹਾਣੀ