ਮਲਿਕਾਰਜੁਨ ਖੜਗੇ ਹੋਣਗੇ ਮਹਾਰਾਸ਼ਟਰ ਮਾਮਲਿਆਂ ਦੇ ਇੰਚਾਰਜ

Saturday, Jun 23, 2018 - 11:04 AM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ  ਵਿਚ ਪਾਰਟੀ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਮਹਾਰਾਸ਼ਟਰ ਵਿਚ ਕਾਂਗਰਸ ਦੇ ਮਾਮਲਿਆਂ  ਲਈ ਇੰਚਾਰਜ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਪਹਿਲਾਂ ਮੋਹਨ ਪ੍ਰਕਾਸ਼ ਇਹ ਜ਼ਿੰਮੇਵਾਰੀ ਨਿਭਾਅ ਰਹੇ ਸਨ | ਪਾਰਟੀ ਦੇ ਸੰਗਠਨ ਸਕੱਤਰ ਅਸ਼ੋਕ ਗਹਿਲੋਤ ਵਲੋਂ ਅੱਜ ਜਾਰੀ ਬਿਆਨ ਅਨੁਸਾਰ ਮੋਹਨ ਪ੍ਰਕਾਸ਼ ਦੀ ਥਾਂ 'ਤੇ ਖੜਗੇ ਦੀ ਤਤਕਾਲ ਪ੍ਰਭਾਵ ਤੋਂ ਨਿਯੁਕਤੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਾਰਟੀ ਮੋਹਨ ਪ੍ਰਕਾਸ਼ ਦੇ ਯੋਗਦਾਨ ਦੀ ਸ਼ਲਾਘਾ ਕਰਦੀ ਹੈ | ਖੜਗੇ ਦਾ ਸਬੰਧ ਕਰਨਾਟਕ ਨਾਲ ਹੈ ਅਤੇ ਉਹ ਪਾਰਟੀ ਦੇ ਚੋਟੀ ਦੇ ਦਲਿਤ ਆਗੂਆਂ ਵਿਚ ਸ਼ਾਮਲ ਕੀਤੇ ਜਾਂਦੇ ਹਨ | ਰਾਹੁਲ ਗਾਂਧੀ ਨੇ ਮਹਾਰਾਸ਼ਟਰ ਲਈ ਤਿੰਨ ਸਕੱਤਰਾਂ ਸੋਨਲ ਪਟੇਲ, ਆਸ਼ਿਸ਼ ਦੁਆ ਅਤੇ ਸੰਪਤ ਕੁਮਾਰ ਦੀ ਨਿਯੁਕਤੀ ਕੀਤੀ ਹੈ |


Related News