ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਤਾਜ ਮਹਿਲ ਦਾ ਦੀਦਾਰ, ਹੋਏ 'ਮੰਤਰਮੁਗਧ'

Tuesday, Oct 08, 2024 - 06:27 PM (IST)

ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਕੀਤਾ ਤਾਜ ਮਹਿਲ ਦਾ ਦੀਦਾਰ, ਹੋਏ 'ਮੰਤਰਮੁਗਧ'

ਆਗਰਾ (ਭਾਸ਼ਾ)- ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਤੇ ਉਨ੍ਹਾਂ ਦੀ ਪਤਨੀ ਸਾਜਿਦਾ ਮੁਹੰਮਦ ਨੇ ਮੰਗਲਵਾਰ ਨੂੰ ਇਤਿਹਾਸਕ ਤਾਜ ਮਹਿਲ ਦਾ ਦੌਰਾ ਕੀਤਾ ਅਤੇ 17ਵੀਂ ਸਦੀ ਦੇ ਆਰਕੀਟੈਕਚਰ ਦੇ ਇਸ ਅਦਭੁਤ ਨਮੂਨੇ ਨੂੰ ਦੇਖ ਕੇ ਮੰਤਰਮੁਗਧ ਹੋ ਗਏ। ਚਾਰ ਦਿਨਾਂ ਦੀ ਦੁਵੱਲੀ ਯਾਤਰਾ 'ਤੇ ਭਾਰਤ ਆਏ ਮੁਈਜ਼ੂ ਨੇ ਵਿਜ਼ਟਰ ਬੁੱਕ 'ਚ ਲਿਖਿਆ, ''ਇਸ ਮਕਬਰੇ ਦੀ ਖੂਬਸੂਰਤੀ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਮੰਤਰਮੁਗਧ ਕਰ ਦੇਣ ਵਾਲੀ ਇਹ ਵਿਰਾਸਤ ਪਿਆਰ ਅਤੇ ਆਰਕੀਟੈਕਚਰ ਦਾ ਪ੍ਰਮਾਣ ਹੈ।”

ਇਹ ਵੀ ਪੜ੍ਹੋ: ਹਿਜ਼ਬੁੱਲਾ ਨੇਤਾ ਕਾਸਿਮ ਦੀ ਧਮਕੀ; ਹਮਲੇ ਦਾ ਵਧੇਗਾ ਘੇਰਾ,ਹੋਰ ਇਜ਼ਰਾਈਲੀਆਂ ਨੂੰ ਹੋਣਾ ਪਵੇਗਾ ਬੇਘਰ

PunjabKesari

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਰਫੋਂ ਰਾਜ ਮੰਤਰੀ ਯੋਗੇਂਦਰ ਉਪਾਧਿਆਏ ਨੇ ਆਗਰਾ ਹਵਾਈ ਅੱਡੇ 'ਤੇ ਮੁਈਜ਼ੂ ਦਾ ਸਵਾਗਤ ਕੀਤਾ ਅਤੇ ਇਸ ਤੋਂ ਬਾਅਦ ਤਾਜ ਮਹਿਲ ਵਿਚ ਵੀ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਪਾਧਿਆਏ ਨੇ ਮੁਈਜ਼ੂ ਅਤੇ ਉਨ੍ਹਾਂ ਦੀ ਪਤਨੀ ਨੂੰ ਤਾਜ ਮਹਿਲ ਦੀ ਪ੍ਰਤੀਕ੍ਰਿਤੀ ਭੇਟ ਕੀਤੀ। ਦੋਵਾਂ ਮਹਿਮਾਨਾਂ ਨੇ ਇੱਥੇ ਫੋਟੋਆਂ ਵੀ ਖਿਚਵਾਈਆਂ।

ਇਹ ਵੀ ਪੜ੍ਹੋ: ਇਮਰਾਨ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ

PunjabKesari

ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੁਈਜ਼ੂ ਦੇ ਦੌਰੇ ਦੌਰਾਨ ਤਾਜ ਮਹਿਲ ਸਵੇਰੇ 8 ਵਜੇ ਤੋਂ ਸਵੇਰੇ 10 ਵਜੇ ਤੱਕ ਲੋਕਾਂ ਲਈ ਬੰਦ ਰਿਹਾ। ਮੁਈਜ਼ੂ ਨੇ 'ਸ਼ਿਲਪਗ੍ਰਾਮ' ਦਾ ਦੌਰਾ ਵੀ ਕੀਤਾ। ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਬ੍ਰਜ ਖੇਤਰ ਦੇ ਕਲਾਕਾਰਾਂ ਨੇ ਉਨ੍ਹਾਂ ਦੇ ਸਨਮਾਨ ਵਿੱਚ ਪ੍ਰੋਗਰਾਮ ਪੇਸ਼ ਕੀਤੇ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News