ਰਾਸ਼ਟਰਪਤੀ ਮੈਕਰੋਨ ਨੇ ਬਾਏਰੂ ਨੂੰ ਫਰਾਂਸ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਕੀਤਾ ਨਾਮਜ਼ਦ
Friday, Dec 13, 2024 - 05:46 PM (IST)
ਪੈਰਿਸ (ਏਜੰਸੀ)- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਫਰਾਂਸਵਾ ਬਾਏਰੂ ਨੂੰ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਕੀਤਾ। ਫਰਾਂਸ ਦੇ ਸੱਜੇ ਅਤੇ ਖੱਬੇ-ਪੱਖੀ ਸੰਸਦ ਮੈਂਬਰਾਂ ਨੇ ਪਿਛਲੇ ਹਫਤੇ ਇਤਿਹਾਸਕ ਬੇਭਰੋਸਗੀ ਮਤੇ 'ਤੇ ਇਕੱਠੇ ਮਿਲਕੇ ਵੋਟਿੰਗ ਕੀਤੀ, ਜਿਸ ਨਾਲ ਪ੍ਰਧਾਨ ਮੰਤਰੀ ਮਿਸ਼ੇਲ ਬਾਰਨੀਅਰ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਸਤੀਫਾ ਦੇਣਾ ਪਿਆ ਸੀ।
ਇਹ ਵੀ ਪੜ੍ਹੋ: ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ 'ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ 'ਚ ਦੂਜੀ ਘਟਨਾ (ਵੀਡੀਓ)
ਮੈਕਰੋਨ ਦੇ ਕੇਂਦਰਵਾਦੀ ਗੱਠਜੋੜ ਵਿੱਚ ਇੱਕ ਪ੍ਰਮੁੱਖ ਭਾਈਵਾਲ 73 ਸਾਲਾ ਬਾਏਰੂ ਦਹਾਕਿਆਂ ਤੋਂ ਫਰਾਂਸ ਦੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਰਹੇ ਹਨ। ਦੇਸ਼ ਵਿੱਚ ਸਥਿਰਤਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਉਨ੍ਹਾਂ ਦੇ ਸਿਆਸੀ ਤਜ਼ਰਬੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਨੈਸ਼ਨਲ ਅਸੈਂਬਲੀ ਵਿੱਚ ਕਿਸੇ ਵੀ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬਾਏਰੂ ਨੂੰ ਹਾਲ ਹੀ ਵਿੱਚ ਯੂਰਪੀਅਨ ਸੰਸਦ ਦੇ ਫੰਡਾਂ ਦੇ ਗਬਨ ਦੇ ਇੱਕ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਸੀ। ਪਿਛਲੇ ਹਫ਼ਤੇ, ਮੈਕਰੋਨ ਨੇ ਆਪਣੇ ਕਾਰਜਕਾਲ (2027) ਦੇ ਅੰਤ ਤੱਕ ਅਹੁਦੇ 'ਤੇ ਬਣੇ ਰਹਿਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਪਹਿਲਾਂ ਦਿੱਤੀ ਧਮਕੀ ਫਿਰ ਟਰੰਪ ਨੇ ਚੀਨੀ ਰਾਸ਼ਟਰਪਤੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8