ਇਟਲੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇਈ ਨੂੰ ਦਿੱਤੀ ਨਾਗਰਿਕਤਾ
Sunday, Dec 15, 2024 - 01:07 PM (IST)
ਬਿਊਨਸ ਆਇਰਸ (ਏ.ਐੱਨ.ਆਈ.)- ਇਟਲੀ ਦੀ ਸਰਕਾਰ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੇਈ ਨੂੰ ਦੇਸ਼ ਦੀ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ। ਇਟਲੀ ਦਾ ਇਹ ਫ਼ੈਸਲਾ ਮਿਲੇਈ ਦੀ ਇਟਾਲੀਅਨ ਵਿਰਾਸਤ ਕਾਰਨ ਲਿਆ ਗਿਆ ਹੈ। ਹਾਲਾਂਕਿ ਅਰਜਨਟੀਨਾ ਅਤੇ ਇਟਲੀ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਕਦਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਦੱਸਿਆ ਜਾਂਦਾ ਹੈ ਕਿ ਜੇਵੀਅਰ ਮਿਲੇਈ ਦੇ ਦਾਦਾ-ਦਾਦੀ ਇਟਲੀ ਤੋਂ ਅਰਜਨਟੀਨਾ ਆ ਗਏ ਸਨ। ਇਸ ਸੰਦਰਭ ਵਿੱਚ ਜਾਰਜੀਆ ਮੇਲੋਨੀ ਦੀ ਅਗਵਾਈ ਵਾਲੀ ਇਟਲੀ ਦੀ ਸਰਕਾਰ ਨੇ ਮਿਲੇਈ ਨੂੰ ਉਸਦੀ ਵਿਰਾਸਤ ਲਈ ਨਾਗਰਿਕਤਾ ਦਿੱਤੀ। ਹਾਲਾਂਕਿ ਇਸ ਫ਼ੈਸਲੇ ਦਾ ਇਟਲੀ ਦੀਆਂ ਕਈ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਹੈ। ਖਾਸ ਤੌਰ 'ਤੇ ਦੇਸ਼ ਦੀ ਨਾਗਰਿਕਤਾ ਨੀਤੀ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਜਿੱਥੇ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਨੂੰ ਵਿਰਾਸਤ ਦੇ ਆਧਾਰ 'ਤੇ ਨਾਗਰਿਕਤਾ ਦਿੱਤੀ ਜਾ ਰਹੀ ਹੈ, ਉਥੇ ਦੇਸ਼ 'ਚ ਪੈਦਾ ਹੋਏ ਪ੍ਰਵਾਸੀਆਂ ਦੇ ਬੱਚਿਆਂ ਨੂੰ ਨਾਗਰਿਕਤਾ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਟਲੀ ਦੀ ਵਿਰੋਧੀ ਲਿਬਰਲ ਪਾਰਟੀ ਦੇ ਨੇਤਾ ਰਿਕਾਰਡੋ ਮੈਗੀ ਨੇ ਕਿਹਾ ਕਿ ਲੱਖਾਂ ਇਟਾਲੀਅਨਾਂ ਨੂੰ ਨਾਗਰਿਕਤਾ ਹਾਸਲ ਕਰਨ ਲਈ ਸਾਲਾਂ ਦੀ ਨੌਕਰਸ਼ਾਹੀ ਝੱਲਣੀ ਪੈਂਦੀ ਹੈ। ਇਹ ਲੋਕ ਇੱਥੇ ਰਹਿੰਦੇ ਹਨ, ਪੜ੍ਹਦੇ ਹਨ, ਕੰਮ ਕਰਦੇ ਹਨ ਅਤੇ ਟੈਕਸ ਅਦਾ ਕਰਦੇ ਹਨ। ਪਰ ਮਿਲੇਈ ਦੇ ਉਲਟ ਉਨ੍ਹਾਂ ਨੂੰ ਨਾਗਰਿਕਤਾ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਇਤਿਹਾਸਕ 'ਕਪੂਰ ਹਾਊਸ' 'ਚ ਮਨਾਇਆ ਗਿਆ ਰਾਜ ਕਪੂਰ ਦਾ 100ਵਾਂ ਜਨਮਦਿਨ
ਇਟਲੀ ਵਿੱਚ ਨਾਗਰਿਕਤਾ ਦੇ ਨਿਯਮ
ਇਟਲੀ ਦੇ ਮੌਜੂਦਾ ਕਾਨੂੰਨ ਮੁਤਾਬਕ ਵਿਦੇਸ਼ੀ ਨਾਗਰਿਕਾਂ ਨੂੰ ਇਟਲੀ ਦੀ ਨਾਗਰਿਕਤਾ ਲੈਣ ਲਈ 10 ਸਾਲ ਤੱਕ ਉੱਥੇ ਰਹਿਣਾ ਜ਼ਰੂਰੀ ਹੈ। ਇੱਥੋਂ ਤੱਕ ਕਿ ਇਟਲੀ ਵਿੱਚ ਵਿਦੇਸ਼ੀ ਮਾਪਿਆਂ ਦੇ ਘਰ ਪੈਦਾ ਹੋਏ ਬੱਚਿਆਂ ਨੂੰ ਵੀ ਨਾਗਰਿਕਤਾ ਲਈ ਅਰਜ਼ੀ ਦੇਣ ਲਈ 18 ਸਾਲ ਦੇ ਹੋਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਆਕਸਫੈਮ ਇਟਾਲੀਆ ਸਮੇਤ ਕਈ ਸੰਗਠਨਾਂ ਨੇ ਫਰਾਂਸ ਅਤੇ ਜਰਮਨੀ ਦੀ ਤਰਜ਼ 'ਤੇ ਇਟਲੀ ਵਿਚ ਇਸ ਉਡੀਕ ਮਿਆਦ ਨੂੰ ਘਟਾਉਣ ਦੀ ਮੰਗ ਉਠਾਈ ਹੈ। ਹਾਲਾਂਕਿ ਇਟਲੀ ਦੀ ਜੌਰਜੀਆ ਮੇਲੋਨੀ ਸਰਕਾਰ ਨੇ ਅਜਿਹੇ ਕਿਸੇ ਵੀ ਬਦਲਾਅ ਦਾ ਸਖ਼ਤ ਵਿਰੋਧ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।