ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਇਕੇ 15-17 ਦਸੰਬਰ ਨੂੰ ਕਰਨਗੇ ਭਾਰਤ ਦਾ ਦੌਰਾ

Tuesday, Dec 10, 2024 - 01:38 PM (IST)

ਸ਼੍ਰੀਲੰਕਾ ਦੇ ਰਾਸ਼ਟਰਪਤੀ ਦਿਸਾਨਾਇਕੇ 15-17 ਦਸੰਬਰ ਨੂੰ ਕਰਨਗੇ ਭਾਰਤ ਦਾ ਦੌਰਾ

ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ 15 ਦਸੰਬਰ ਤੋਂ 2 ਦਿਨਾਂ ਭਾਰਤ ਦੌਰੇ 'ਤੇ ਆਉਣਗੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਇਹ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਕੈਬਨਿਟ ਬੁਲਾਰੇ ਨਲਿੰਦਾ ਜਯਤਿਸਾ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਦਿਸਾਨਾਇਕੇ ਆਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਜਯਤਿਸਾ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਦੌਰੇ ਦੌਰਾਨ ਵਿਦੇਸ਼ ਮੰਤਰੀ ਵਿਜਿਤਾ ਹੇਰਾਥ ਅਤੇ ਉਪ ਵਿੱਤ ਮੰਤਰੀ ਅਨਿਲ ਜਯੰਤ ਫਰਨਾਂਡੋ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਹਿੰਦੂਆਂ 'ਤੇ ਹਮਲਿਆਂ ਖਿਲਾਫ ਵ੍ਹਾਈਟ ਹਾਊਸ ਤੋਂ 'US ਕੈਪੀਟਲ' ਤੱਕ  ਕੱਢਿਆ ਗਿਆ ਮਾਰਚ

ਜਯਤਿਸਾ ਸਿਹਤ ਮੰਤਰੀ ਵੀ ਹੈ। ਸਤੰਬਰ 'ਚ ਦੇਸ਼ ਦਾ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਦਿਸਾਨਾਇਕੇ ਦੀ 15-17 ਦਸੰਬਰ ਤੱਕ ਭਾਰਤ ਯਾਤਰਾ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਬੁਲਾਇਆ ਸੀ, ਜੋ ਦਿਸਾਨਾਇਕੇ ਦੀ ਜਿੱਤ ਤੋਂ ਇੱਕ ਪੰਦਰਵਾੜੇ ਤੋਂ ਵੀ ਘੱਟ ਸਮੇਂ ਬਾਅਦ ਕੋਲੰਬੋ ਗਏ ਸਨ। 23 ਸਤੰਬਰ ਨੂੰ ਦਿਸਾਨਾਇਕੇ ਦੀ ਅਗਵਾਈ ਵਾਲੀ ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਜੈਸ਼ੰਕਰ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਹਸਤੀ ਸਨ। ਦਿਸਾਨਾਇਕੇ ਦਾ ਦੌਰਾ ਨਵੰਬਰ ਵਿੱਚ ਸੰਸਦੀ ਚੋਣਾਂ ਹੋਣ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਦੀ ਐੱਨ.ਪੀ.ਪੀ. ਨੇ ਇਤਿਹਾਸਕ ਜਿੱਤ ਦਰਜ ਕਰਕੇ 225 ਮੈਂਬਰੀ ਸੰਸਦ 'ਤੇ ਪੂਰਾ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ: ਸੀਰੀਆ 'ਤੇ ਟਰੰਪ ਵੱਲੋਂ ਦਿੱਤੇ ਗਏ ਬਿਆਨਾਂ ਦਾ ਹਿੰਦੂ-ਅਮਰੀਕੀ ਤੁਲਸੀ ਗਬਾਰਡ ਨੇ ਕੀਤਾ ਸਮਰਥਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News