ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ ਨੂੰ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

Monday, Dec 16, 2024 - 03:19 PM (IST)

ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਦਾ ਸਿਲਵਾ ਨੂੰ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ

ਸਾਓ ਪਾਓਲੋ (ਏਜੰਸੀ)- ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨੂੰ ਐਤਵਾਰ ਨੂੰ ਸਰਜਰੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿਮਾਗ 'ਚ ਖੂਨ ਵਹਿਣ ਕਾਰਨ ਉਨ੍ਹਾਂ ਨੂੰ ਸਰਜਰੀ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਿਲਵਾ (79) ਨੇ ਐਤਵਾਰ ਸਵੇਰੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੰਕੇਤ ਦਿੱਤਾ ਕਿ ਸਿਰ ਦੀ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ, ''ਮੈਂ ਕੰਮ ਕਰਨ ਦੀ ਇੱਛਾ ਨਾਲ ਜ਼ਿੰਦਾ ਹਾਂ ਅਤੇ ਮੈਂ ਤੁਹਾਨੂੰ ਉਹ ਗੱਲ ਦੱਸਾਂਗਾ, ਜੋ ਮੈਂ ਚੋਣ ਪ੍ਰਚਾਰ ਦੌਰਾਨ ਕਰਦਾ ਸੀ। ਮੈਂ 79 ਸਾਲਾਂ ਦਾ ਹਾਂ, ਮੇਰੇ ਕੋਲ 30 ਦੀ ਉਮਰ ਵਾਲੀ ਊਰਜਾ ਅਤੇ ਇਸ ਦੇਸ਼ ਨੂੰ ਬਣਾਉਣ ਲਈ 20 ਦੀ ਉਮਰ ਦਾ ਜੋਸ਼ ਹੈ।"

ਇਹ ਵੀ ਪੜ੍ਹੋ: 82 ਸਾਲਾ ਬੇਬੇ ਨੇ ਸਟੇਜ਼ 'ਤੇ ਲਾਏ ਠੁਮਕੇ, ਵੀਡੀਓ ਨੇ ਜਿੱਤਿਆ ਸਭ ਦਾ ਦਿਲ

ਸਿਲਵਾ ਦੀ ਮੈਡੀਕਲ ਟੀਮ ਨੇ ਕਿਹਾ ਕਿ ਸਰਜਰੀ ਚੰਗੀ ਰਹੀ ਅਤੇ ਉਹ ਵੀਰਵਾਰ ਤੱਕ ਸਾਓ ਪਾਓਲੋ ਸ਼ਹਿਰ ਵਿੱਚ ਆਪਣੇ ਘਰ ਆਰਾਮ ਕਰਨ ਦੇ ਨਾਲ-ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਣਗੇ ਅਤੇ ਟਹਿਲ ਵੀ ਸਕਣਗੇ। ਰਾਸ਼ਟਰਪਤੀ ਦੇ ਡਾਕਟਰਾਂ ਨੇ ਕਿਹਾ ਕਿ ਅਗਲੇ ਨੋਟਿਸ ਤੱਕ ਉਨ੍ਹਾਂ ਦੀ ਅੰਤਰਰਾਸ਼ਟਰੀ ਯਾਤਰਾ ਸੰਭਵ ਨਹੀਂ ਹੈ ਪਰ ਜੇਕਰ ਡਾਕਟਰੀ ਜਾਂਚ 'ਚ ਸਭ ਕੁਝ ਠੀਕ ਰਿਹਾ ਤਾਂ ਉਹ ਦੇਸ਼ ਦੀ ਰਾਜਧਾਨੀ ਬ੍ਰਾਜ਼ੀਲ ਦੀ ਯਾਤਰਾ ਕਰ ਸਕਣਗੇ।

ਇਹ ਵੀ ਪੜ੍ਹੋ: ਵੱਡੀ ਖਬਰ: ਜਾਰਜੀਆ 'ਚ ਭਾਰਤੀ ਰੈਸਟੋਰੈਂਟ 'ਚੋਂ ਮਿਲੀਆਂ 12 ਲੋਕਾਂ ਦੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News